* ਕਿਹਾ – ਵਿਧਾਇਕ ਧਾਲੀਵਾਲ ਨੇ ਦਿੱਤਾ ਹੈ ਵਿਕਾਸ ਲਈ ਲੋੜੀਂਦੀ ਗ੍ਰਾਂਟ ਦਾ ਭਰੋਸਾ
* ਬੀ.ਡੀ.ਪੀ.ਓ. ਅਤੇ ਬਲਾਕ ਸੰਮਤੀ ਮੈਂਬਰਾਂ ਨਾਲ ਕੀਤੀ ਮੀਟਿੰਗ
ਫਗਵਾੜਾ (ਡਾ ਰਮਨ ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕੇ ਦੇ ਪਿੰਡਾਂ ਦੇ ਸਮੁੱਚੇ ਵਿਕਾਸ ਦੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕਰਨ ਦੇ ਮਕਸਦ ਨਾਲ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਨੇ ਆਪਣੇ ਦਫਤਰ ਵਿਖੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਬੀ.ਡੀ.ਪੀ.ਓ. ਨੀਰਜ ਕੁਮਾਰ ਤੋਂ ਇਲਾਵਾ ਬਲਾਕ ਸੰੰਮਤੀ ਮੈਂਬਰ ਹਾਜਰ ਹੋਏ। ਇਸ ਦੌਰਾਨ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਨੇ ਕਿਹਾ ਕਿ ਪਿੰਡਾਂ ਦਾ ਸਮੁੱਚਾ ਵਿਕਾਸ ਬਿਨਾ ਕਿਸੇ ਪੱਖਪਾਤ ਤੋਂ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਕਾਸ ਲਈ ਲੋੜੀਂਦੀ ਗ੍ਰਾਂਟ ਦੀ ਘਾਟ ਨਾ ਹੋਣ ਦੇਣ ਦਾ ਭਰੋਸਾ ਦਿੱਤਾ ਹੈ। ਉਹਨਾਂ ਬਲਾਕ ਸੰਮਤੀ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਆਪਣੇ ਜੋਨ ਅਧੀਨ ਆਉਂਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨਾਲ ਰਾਬਤਾ ਕਰਕੇ ਲੋੜੀਂਦੇ ਵਿਕਾਸ ਦੇ ਕੰਮਾ ਦੀ ਲਿਸਟ ਅਤੇ ਐਸਟੀਮੇਟ ਤਿਆਰ ਕਰਕੇ ਬੀ.ਡੀ..ਪੀ.ਓ. ਦਫਤਰ ਵਿਖੇ ਜਮਾ ਕਰਵਾਏ ਜਾਣ। ਵਿਕਾਸ ਦੇ ਕੰਮਾ ਨੂੰ ਮੈਰਿਟ ਦੇ ਅਧਾਰ ਤੇ ਨੇਪਰੇ ਚਾੜਿ•ਆ ਜਾਵੇਗਾ। ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਮਨਰੇਗਾ ਕਾਮਿ•ਆਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੌਕੇ ਉਨ•ਾਂ ਬਲਾਕ ਸੰਮਤੀ ਮੈਂਬਰਾਂ ਨੂੰ ਇਹ ਹਦਾਇਤ ਵੀ ਕੀਤੀ ਕਿ ਪਿੰਡਾਂ ਵਿਚ ਲੋਕਡਾਉਨ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਇਆ ਜਾਵੇ ਤਾਂ ਜੋ ਕੋਵਿਡ-19 ਸੰਕ੍ਰਮਣ ਦੇ ਖਤਰੇ ਤੋਂ ਬਚਾਅ ਰਹੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਫਗਵਾੜਾ ਦੀ ਵਾਈਸ ਚੇਅਰਪਰਸਨ ਰੇਸ਼ਮ ਕੌਰ, ਬਲਾਕ ਸੰਮਤੀ ਮੈਂਬਰ ਰੂਪ ਲਾਲ, ਸੁੱਚਾ ਰਾਮ, ਸੀਮਾ ਰਾਣੀ, ਪਵਨ ਕੁਮਾਰ, ਕਮਲਜੀਤ ਕੌਰ, ਸੁਪਰਡੈਂਟ ਚੰਦਰਪਾਲ, ਮਨਰੇਗਾ ਏ.ਪੀ.ਓ. ਸੁਰਿੰਦਰ ਕੁਮਾਰ ਆਦਿ ਸ਼ਾਮਲ ਸਨ।