(ਅਜੈ ਕੋਛੜ)

ਫਗਵਾੜਾ ਸਿਵਲ ਹਸਪਤਾਲ ਵਿਖੇ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਕੁਸ਼ੱਟ ਰੋਗ ਸਮਾਗਮ ਦਾ ਆਯੋਜਨ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਕਮਲ ਕਿਸ਼ੋਰ ਦੀ ਯੋਗ ਅਗਵਾਈ ਅਤੇ ਐੱਸ ਟੀ ਆਈ ਇੰਚਾਰਜ ਮਲਕੀਤ ਚੰਦ ਦੀ ਸਚੁੱਜੀ ਦੇਖ ਰੇਖ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਕਰਵਾਇਆ ਗਿਆ। ਜਿਸ ਨੂੰ ਸੰਬੋਧਿਤ ਕਰਦਿਆਂ ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਕੁਸ਼ਟ ਰੋਗ ਇਕ ਲਾ ਇਲਾਜ ਬਿਮਾਰੀ ਨਹੀਂ ਹੈ । ਸਾਨੂੰ ਇਹੋ ਜਿਹੇ ਲੋਕਾਂ ਨਾਲ ਭੇਦ ਭਾਵ ਵਾਲਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜੇਕਰ ਚਮੜੀ ਉਪਰ ਸੁੰਨ ਦਾ ਨਿਸ਼ਾਨ ਅਤੇ ਨਸਾ ਮੋਟੀਆ ਹੋ ਰਹੀਆ ਹਨ ਤਾਂ ਇਹ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ।ਅਜਿਹੀ ਹਾਲਤ ਵਿੱਚ ਨੇੜੇ ਦੇ ਸਿਵਲ ਹਸਪਤਾਲ ਵਿਚ ਮਾਹਰ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਜੋ ਕਿ ਬਿਲਕੁਲ ਮੁਫ਼ਤ ਹੈ। ਇਸ ਮੌਕੇ I C T C ਇੰਚਾਰਜ ਰੌਣਕੀ ਰਾਮ ਡਾਕਟਰ, ਰਾਜੀਵ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਜ ਕਰਵਾਉਣ ਆਏ ਮਰੀਜ ਮੌਜੂਦ ਸਨ।