ਫਗਵਾੜਾ (ਡਾ ਰਮਨ , ਅਜੇ ਕੋਛੜ )

ਕਰੋਨਾ ਵਾਇਰਸ ਨੂੰ ਰੋਕਣ ਦੇ ਚੁੱਕੇ ਠੋਸ ਕਦਮਾ ਦੇ ਸੰਬਧ ਚ ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਹੁਕਮਾ , ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਜੀਵ ਭਗਤ ਅਤੇ ਡਾ ਨਵਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ ਅੈਸ ਪੀ ਸਿੰਘ ਦੀ ਅਗਵਾਈ ਅਤੇ ਨਿਗਰਾਨੀ ਹੇਠ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਅਤੇ ਬਲਿਹਾਰ ਚੰਦ ਦੀਆ ਟੀਮਾਂ ਨੇ ਅੱਜ ਇਸ ਮੁਹਿੰਮ ਦੇ ਦੂਜੇ ਦਿਨ ਸ਼ਹਿਰੀ ਦੇ ਵੱਖ-ਵੱਖ ਮੁਹਲਿਆਂ ਵਿੱਚ ਬਾਹਰਲੇ ਦੇਸ਼ਾਂ ਅਮਰੀਕਾ , ਅਸਟ੍ਰੇਲੀਆ , ਕਨੈਡਾ , ਆਦਿ ਤੋਂ ਆਏ ਹੋੲੇ ਵਿਆਕਤੀ ਜ਼ੋ ਚੀਨ ਦੇਸ਼ ਵਿੱਚ ਕੁਝ ਸਮਾਂ ਸਟੇਅ ਕਰਕੇ ਆਏ ਸਨ ਦਾ ਘਰਾ ਵਿੱਚ ਜਾਕੇ ਵਿਜਟ ਕੀਤਾ ਜਿਨ੍ਹਾਂ ਚ ਅਰਬਨ ਐਵਿਨਿਓ , ਨਹਿਰੂ ਨਗਰ, ਬਾਬਾ ਗੱਧੀਆ, ਬਾਬਾ ਫਤਹਿ ਸਿੰਘ ਨਗਰ, ਓਹਰੀਆ ਮੁੱਹਲਾ, ਮੇਹਲੀ ਗੇਟ, ਚਾਚੋਕੀ, ਆੜਤੀਆ ਮੁੱਹਲਾਆਦਿ ਖੇਤਰਾ ਚ ਜਾਕੇ ਹਿਸਟਰੀ ਲੲੀ ਗੲੀ ਅਤੇ ਕਰੋਨਾ ਵਾਇਰਸ ਤੋਂ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਖੰਘਦੇ ਸਮੇਂ ਨਿਛ ਮਾਰਨ ਲੱਗੇ ਅਪਣੇ ਮੂੰਹ ਤੇ ਰੁਮਾਲ ਰੱਖੋ , ਖਾਂਸੀ ਵਾਲ਼ੇ ਵਿਆਕਤਿਆ ਤੋਂ ਦੂਰੀ ਬਣਾ ਕੇ ਰੱਖੋ , ਮੀਟ, ਅੱਡਿਆਂ, ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ ਪਾਲਤੂ ਤੇ ਜੰਗਲੀ ਜਾਨਵਰਾਂ ਤੋਂ ਦੂਰ ਰਹੋ ਅਪਣੇ ਹੱਥਾ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ ਅਗਰ ਬੁਖਾਰ, ਖਾਂਸੀ, ਜ਼ੁਕਾਮ ਹੋਵੇ ਤਾਂ ਅਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਾਕੇ ਅਪਣਾ ਚੈਕ ਅੱਪ ਕਰਵਾਓ ਅਤੇ ਡਾਕਟਰ ਦੀ ਸਲਾਹ ਅਨੁਸਾਰ ਪੂਰਾ ੲਿਲਾਜ ਕਰਵਾਓ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ , ੲਿਸ ਮੋਕੇ ਮੈਡਮ ਮੋਨਿਕਾ , ਮੈਂਡਮ ਸੋਨਾ, ਮੈਡਮ ਦਲਵੀਰ ਕੌਰ, ਲੱਖਵਿੰਦਰ ਸਿੰਘ , ਮਨਜਿੰਦਰ ਕੁਮਾਰ ਮਨਦੀਪ ਸਿੰਘ , ਗੁਰਦੇਵ ਸਿੰਘ ਐਮ ਪੀ ਐਚ ਡਬਲਯੂ ਹੈਲਥ ਵਰਕਰਾਂ ਨੇ ਹਿੱਸਾ ਲਿਆ