ਫਗਵਾੜਾ( ਪੰਜਾਬ ਬਿਊਰੋ)ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ 1 ਅਗਸਤ 2019 ਤੋ ਪੰਜਾਬ ਸਰਕਾਰ ਵਲੋ ਸ਼ੁਰੂ ਕੀਤੀ ਗਈ ਸਕੀਮ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਪ੍ਰਤੀ ਜਾਣਕਾਰੀ ਹਾਸਿਲ ਕਰਨ ਲਈ ਬਲਾਕ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਸ਼ਹਿਰੀ ਪ੍ਰਧਾਨ ਸੁਮਨ ਸ਼ਰਮਾ ਦੀ ਅਗਵਾਈ ਵਿੱਚ ਮਨੀਸ਼ ਪ੍ਰਭਾਕਰ,ਸੀਤਾ ਦੇਵੀ,ਸਵਿੰਦਰ ਨਿਸ਼ਚਲ ਸ਼ੰਮੀ, ਜਤਿੰਦਰ ਵਰਮਾਨੀ,ਮਦਨ ਮੋਹਨ ਲਾਲ ਖੱਟਰ,ਰਾਮ ਮੂਰਤੀ ਭਾਨੋਕੀ,ਡਾਕਟਰ ਰਮਨ ਸ਼ਰਮਾ,ਗੁਰਦਿਆਲ ਸਿੰਘ ਆਦਿ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਮਲ ਕਿਸ਼ੋਰ ਨੂੰ ਮਿਲੇ।ਡਾਕਟਰ ਕਮਲ ਕਿਸ਼ੋਰ ਨੇ ਜਾਣਕਾਰੀ ਦਿੰਦੇ ਦਸਿਆ ਕਿ ਆਰਥਿਕ ਤੰਗੀ ਦੇ ਚਲਦਿਆਂ ਕੋਈ ਵੀ ਵਿਅਕਤੀ ਇਲਾਜ ਵੱਖੋ ਨਾ ਰਹੇ ਉਹਨਾਂ ਦਸਿਆ ਕਿ ਇਹਨਾਂ ਕਾਰਡ ਲਈ 2011 ਆਰਥਿਕ,ਸਮਾਜਿਕ ਤੇ ਜਾਤੀਗਤ ਜਨਗਣਨਾ ਨੂੰ ਅਧਾਰ ਬਣਾਇਆ ਗਿਆ। ਜਿਸ ਤਹਿਤ ਪੰਜਾਬ ਦੇ 43 ਲੱਖ ਪਰਿਵਾਰ ਇਸ ਸਕੀਮ ਵਿਚ ਸ਼ਾਮਿਲ ਹਨ।ਹਰੇਕ ਹੱਕਦਾਰ ਪਰਿਵਾਰ ਨੂੰ ਸਲਾਨਾ 5 ਲੱਖ ਰੁਪਏ ਦਾ ਇਲਾਜ ਦੀ ਨਕਦੀ ਰਹਿਤ ਬੀਮੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਛੋਟੇ ਵਪਾਰੀ,ਸਮਾਰਟ ਰਾਸ਼ਨ ਕਾਰਡ ਧਾਰੱਕ ਪਰਿਵਾਰ,ਕਿਸਾਨ ਪਰਿਵਾਰ,( ਜੇ ਫਾਰਮ ਧਾਰਕ ) ਉਸਾਰੀ ਭਲਾਈ ਬੋਰਡ,ਪੰਜਾਬ ਕੋਲ ਪੰਜਿਕ੍ਰਿਤ ਉਸਾਰੀ ਕਾਮੇ ਆਦਿ ਲਾਭਪਾਤਰੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਲਾਭਪਾਤਰੀ ਅਪਣੀ ਪਾਤਰਤਾ ਦੇਖਣ ਲਈ ਅਤੇ ਈ ਕਾਰਡ ਬਣਾਉਣ ਲਈ www.shapunj96.in / www.shapunjab.in ਵੈਬ ਸਾਈਟ ਤੇ ਜਾਣ ਨਜਦੀਕੀ ਕਾਮਨ ਸਰਵਿਸ ਸੈਂਟਰ csc ਨਾਲ ਸੰਪਰਕ ਕਰਨ ਸੁਚਿਵੰਦ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿਚ ਅਰੋਗੀਆ ਮਿੱਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਵਧੇਰੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।ਤੇ ਈ ਕਾਰਡ ਜਾਰੀ ਕਰਵਾਉਣ ਲਈ ਅਧਾਰ ਕਾਰਡ,ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ ( ਫੋਟੋ ਵਪਾਰੀਆ ਲਈ ) ਪੰਜਿਕਰਿਤ ਕਾਰਡ ( ਉਸਾਰੀ ਕਾਮਿਆ ਲਈ ) ਆਦਿ ਦਸਤਾ ਵੇਦ ਜਰੂਰੀ ਹੈ।ਇਸ ਮੌਕੇ ਕੰਪਿਊਟਰ ਡਾਟਾ ਆਪਰੇਟਰ ਨੀਤਿਕਾ,ਨਿਸ਼ਾਂਤ,ਅਸ਼ੀਸ਼ ਧੀਮਾਨ ਆਦਿ ਮੌਜੂਦ ਸਨ।

Sponsored By Dhand Medical Store, Nurmahal