ਫਗਵਾੜਾ, (ਡਾ ਰਮਨ )
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਗਵਾੜਾ ਵਿਖੇ ਖਾਣ ਪੀਣ ਵਾਲੀਆਂ ਚੀਜਾਂ ਦੀ ਗੁਣਵੱਤਾ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਤਹਿਤ ਸਹਾਇਕ ਕਮਿਸ਼ਨਰ ਫ਼ੂਡ, ਡਾਕਟਰ ਹਾਰਜੋਤਪਾਲ ਸਿੰਘ ਅਤੇ ਭੋਜਨ ਸੁਰੱਖਿਆ ਅਫਸਰ ਮੁਕਲ ਗਿੱਲ ਦੀ ਅਗਵਾਈ ਵਿੱਚ ਟੀਮ ਵੱਲੋ ਫਗਵਾੜਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਖਾਣ ਪੀਣ ਵਾਲੀਆਂ ਵਸਤਾਂ ਦੇ ਨਮੂਨੇ ਭਰੇ ਗਏ।
ਇਸ ਮੌਕੇ ਡਾਕਟਰ ਹਰਜੋਤਪਾਲ ਸਿੰਘ ਨੇ ਦੱਸਿਆ ਕਿ ਫਗਵਾੜਾ ਵਿੱਚ ਵਿਸ਼ੇਸ਼ ਕਰਕੇ ਦੁੱਧ ਵਿਚ ਮਿਲਾਵਟ ਨੂੰ ਰੋਕਣ ਲਈ ਭੋਜਨ ਸੁਰੱਖਿਆ ਟੀਮਾਂ ਵਲੋਂ ਯਤਨ ਕੀਤੇ ਜਾ ਰਿਹਾ ਹਨ। ਉਹਨਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੋਂ ਦੁੱਧ ਦੇ 2 ਦਰਜਨ ਦੇ ਕਰੀਬ ਨਮੂਨੇ ਭਰੇ ਗਏ। ਇਸ ਤੋਂ ਇਲਾਵਾ ਲਾਲ ਮਿਰਚ ਅਤੇ ਕਾਲੇ ਲੂਣ ਦੇ ਨਮੂਨੇ ਵੀ ਲਏ ਗਏ ਹਨ। ਉਹਨਾਂ ਦੱਸਿਆ ਕਿ ਸੈਂਪਲਾ ਨੂੰ ਅਗਲੇਰੀ ਜਾਂਚ ਲਈ ਭੇਜਿਆ ਗਿਆ ਹੈ ।