ਫਗਵਾੜਾ, 18 ਫਰਵਰੀ (ਡਾ ਰਮ,ਅਜੇ ਕੋਛੜ)

ਵਧੀਕ ਜ਼ਿਲਾ ਮੈਜਿਸਟ੍ਰੇਟ ਫਗਵਾੜਾ ਸ. ਗੁਰਮੀਤ ਸਿੰਘ ਮੁਲਤਾਨੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਤੇ ‘ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਪੰਜਾਬ ਲਾਇਸੰਸ ਨਿਯਮਾਂਵਲੀ 1956 ਦੇ ਨਿਯਮ 9 ਨਾਲ ਪੜਿਆ ਜਾਵੇ’ ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 19 ਫਰਵਰੀ 2020 ਨੂੰ ਉੱਪ ਮੰਡਲ ਫਗਵਾੜਾ ਸ਼ਹਿਰ ਵਿਖੇ ਮਹਾਂ-ਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਵਾਲੇ ਰੂਟ ’ਤੇ ਸ਼ਰਾਬ ਦੇ ਠੇਕਿਆਂ ਅਤੇ ਮੀਟ ਦੀਆਂ ਦੁਕਾਨਾਂ ’ਤੇ ਸ਼ਰਾਬ ਅਤੇ ਮੀਟ ਆਦਿ ਦੀ ਵਿਕਰੀ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਉੱਪ ਮੰਡਲ ਮੈਜਿਸਟ੍ਰੇਟ ਫਗਵਾੜਾ ਵੱਲੋਂ ਭੇਜੀ ਰਿਪੋਰਟ ਅਨੁਸਾਰ 21 ਫਰਵਰੀ 2020 ਨੂੰ ਮਹਾਂ-ਸ਼ਿਵਰਾਤਰੀ ਦੇ ਪੁਰਬ ਸਬੰਧੀ ਮਿਤੀ 19 ਫਰਵਰੀ 2020 ਨੂੰ ਦੁਪਹਿਰ 2 ਵਜੇ ਪ੍ਰਾਚੀਨ ਸ਼ਿਵ ਮੰਦਿਰ ਠਾਕੁਰਦੁਆਰਾ ਸਰਾਏ ਰੋਡ, ਫਗਵਾੜਾ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਸਰਾਏ ਰੋਡ ਫਗਵਾੜਾ ਤੋਂ ਸ਼ੁਰੂ ਹੋ ਕੇ ਜੀ. ਟੀ ਰੋਡ ਿਕ ਰੋਡ, ਬੱਸ ਸਟੈਂਡ ਤੋਂ ਸਿਨੇਮਾ ਰੋਡ, ਨਾਈਆਂ ਚੌਕ, ਛੱਤੀ ਖੂਹੀ, ਰੇਲਵੇ ਰੋਡ ਗੋਲ ਚੌਕ ਤੋਂ ਿਕ ਰੋਡ ਸੈਂਟਰਲ ਟਾੳੂਨ, ਗੁੜ ਮੰਡੀ ਰੋਡ, ਗਾਂਧੀ ਚੌਕ, ਬਾਂਸਾ ਬਾਜ਼ਾਰ, ਗੳੂਸ਼ਾਲਾ ਰੋਡ ਤੋਂ ਨਾਈਆਂ ਚੌਕ ਤੋਂ ਵਾਪਸ ਸ਼ਿਵ ਮੰਦਿਰ ਸਰਾਏ ਰੋਡ ਵਿਖੇ ਸਮਾਪਤ ਹੋਵੇਗੀ। ਇਸ ਸਬੰਧੀ ਸ਼ਿਵ ਸੈਨਾ (ਬਾਲ ਠਾਕਰੇ) ਫਗਵਾੜਾ ਦੇ ਪ੍ਰਧਾਨ ਵੱਲੋਂ ਮੰਗ ਪੱਤਰ ਰਾਹੀਂ ਸ਼ੋਭਾ ਯਾਤਰਾ ਵਾਲੇ ਰੂਟ ’ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਲਈ ਬੇਨਤੀ ਕੀਤੀ ਗਈ ਹੈ। ਇਸੇ ਤੋਂ ਇਲਾਵਾ ਪੁਲਿਸ ਕਪਤਾਨ ਫਗਵਾੜਾ ਵੱਲੋਂ ਵੀ ਹਿੰਦੂ ਭਾਈਚਾਰੇ ਦੀ ਮਰਿਆਦਾ ਨੂੰ ਮੱਦੇਨਜ਼ਰ ਰੱਖਦਿਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਲਈ ਸਿਫਾਰਸ਼ ਕੀਤੀ ਗਈ ਹੈ।