(ਅਜੈ ਕੋਛੜ)

(ਫਗਵਾੜਾ)

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ
ਫਗਵਾੜਾ ਵਲੋ (P.W.D) ਰੈਸਟ ਹਾਊਸ ਪਿੱਛੇ ਐਡੀ ਟੋਰੀਅੰਮ ਵਿਖੇ ਧੀਆ ਦੀ ਲੋਹੜੀ ਸਬ ਡਵੀਜਨ ਪੱਧਰੀ ਸਮਾਗਮ C.D.P.O ਫਗਵਾੜਾ ਸੁਸ਼ੀਲ ਲਤਾ ਦੀ ਅਗੁਵਾਈ ਹੇਠ ਕਰਵਾਇਆ ਗਿਆ। ਜਿਸ ਵਿਚ 100 ਤੋਂ ਵਧੇਰੇ ਲੜਕੀਆ ਦੀ ਲੋਹੜੀ ਪਾਈ ਗਈ ਸਮਾਗਮ ਦਾ ਮੁੱਖ ਮਕਸਦ ਨਾਰੀ ਸ਼ਕਤੀ ਦਾ ਸਨਮਾਨ ਕਾਰਣ ਦੇ ਨਾਲ ਇਹ ਸੰਦੇਸ਼ ਦੇਣਾ ਹੈ ਕਿ ਲੜਕੀਆ ਨੂੰ ਕੁੱਖ ਵਿਚ ਨਾ ਮਾਰੋ ਉਸ ਨੂੰ ਪੈਦਾ ਹੋਣ ਦਿਓ ਅਤੇ ਅੱਗੇ ਵਧਣ ਦਿਓ ਇਸ ਸਮਾਗਮ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਦਕਿ A.D.C ਕਮ ਕਮਿਸ਼ਨਰ ਨਗਰ ਨਿਗਮ ਫਗਵਾੜਾ ਗੁਰਮੀਤ ਸਿੰਘ ਮੁਲਤਾਨੀ ਅਤੇ S.D.M ਫਗਵਾੜਾ ਗੁਰਵਿੰਦਰ ਸਿੰਘ ਜੌਹਲ ਵਿਸ਼ੇਸ਼ ਤੌਰ ਪਰ ਹਾਜਿਰ ਹੋਏ।ਸਮਾਗਮ ਨੂੰ ਸੰਬੋਧਨ ਕਰਦਿਆ ਧਾਲੀਵਾਲ ਆਖਿਆ ਕਿ ਧੀਆ ਦੇਸ਼,ਕੌਮ ਤੇ ਮਾਪਿਆ ਦਾ ਮਾਣ ਹੁੰਦੀਆ ਹਨ। ਦੇਸ਼ ਚ ਮਾਤਾ ਭਾਗ ਕੌਰ ਵਰਗੀਆ ਵੀਰਾਗਣਾ ਤੇ ਕਲਪਨਾ ਚਾਵਲਾ ਵਰਗੀਆ ਬਹਾਦਰ ਵਿਗਿਆਨੀ ਧੀਆ ਦੀ ਮਿਸਾਲ ਦਿੰਦਿਆਂ ਧਾਲੀਵਾਲ ਨੇ ਆਖਿਆ ਕਿ ਅੱਜ ਸਮਾਜ ਦੇ ਹਰ ਖੇਤਰ ਚ ਧੀਆ ਦਾ ਯੋਗਦਾਨ ਪੁੱਤਰਾ ਨਾਲੋ ਜਿਆਦਾ ਤੇ ਸਲਾਹਣਯੋਗ ਹੈ। ਸਮਾਗਮ ਦੌਰਾਨ S.D ਪੁੱਤਰੀ ਪਾਠਸ਼ਾਲਾ ਅਤੇ ਹੋਰਨਾਂ ਸਕੂਲੀ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰ ਖੂਬ ਤਾਲੀਆ ਵਟੋਰੀਆ ਉਥੇ ਸਮਾਗਮ ਦੇ ਅਖੀਰ ਤੇ ਲੋਹੜੀ ਬਾਲ ਕੇ ਖੁਸ਼ੀਆ ਸਾਂਝੀਆ ਕੀਤੀਆ ਉਥੇ ਨਵ ਜਨਮੀਆ 100 ਤੋ ਵਧੇਰੇ ਧੀਆ ਤੇ ਮਾਤਾ ਪਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਵਿਨੋਦ ਵਰਮਾਨੀ,ਜਗਜੀਤ ਬਿੱਟੂ, ਮਦਨ ਮੋਹਨ ਬਜਾਜ, ਪਰਮੋਦ ਜੋਸ਼ੀ, ਕੁਲਦੀਪ ਸਿੰਘ ਚੰਡੀਗੜ੍ਹ ਤੋ ਇਲਾਵਾ ਹੋਰ ਕਾਂਗਰਸੀ ਵਰਕਰ ਹਾਜਿਰ ਸਨ।