* ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ
ਫਗਵਾੜਾ (ਡਾ ਰਮਨ ) ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਬਲਾਕ ਸਮੰਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਬਲਾਕ ਸੰਮਤੀ ਦੇ ਉਪ ਚੇਅਰਮੈਨ ਬੀਬੀ ਰੇਸ਼ਮ ਕੌਰ, ਸਰਪੰਚ ਨਿਰਮਲਜੀਤ ਲੱਖਪੁਰ, ਬੀਬੀ ਸ਼ਿੰਦੋ ਅਮਰੀਕ ਨਗਰੀ, ਯੂਥ ਆਗੂ ਅਮਰਜੀਤ ਸਿੰਘ ਗਭਰੂ ਖੁਰਮਪੁਰ, ਅਮਨਦੀਪ ਸਿੰਘ ਨੰਬਰਦਾਰ ਭੁੱਲਾਰਾਈ, ਜਤਿੰਦਰ ਸਿੰਘ ਪੰਚ ਲੱਖਪੁਰ, ਮੈਂਬਰ ਪੰਚਾਇਤ ਨਰਿੰਦਰ ਪਾਲ, ਜਸਵੀਰ ਕੌਰ, ਨਿਰਮਲ ਕੁਮਾਰ ਆਦਿ ਸ਼ਾਮਲ ਹੋਏ। ਇਸ ਮੋਕੇ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਬੀਬੀ ਰੇਸ਼ਮ ਕੌਰ ਨੇ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਵਿਸ਼ਵਾਸ ਦੁਆਇਆ ਕਿ ਹਰ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹਲ ਕਰਵਾਇਆ ਜਾਵੇਗਾ। ਉਹਨਾਂ ਫਗਵਾੜਾ ਦੀਆਂ ਸਮੂਹ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਵਿਕਾਸ ਨੂੰ ਤਰਜੀਹ ਦੇਣ ਕਿਉਂਕਿ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਪਿੰਡਾਂ ਦੇ ਵਿਕਾਸ ਵਿਚ ਜਿੰਨੀ ਰੁਚੀ ਦਿਖਾ ਰਹੇ ਹਨ ਇੰਨੀ ਪਹਿਲਾਂ ਕਿਸੇ ਨੇ ਨਹੀਂ ਦਿਖਾਈ। ਇਸ ਤੋਂ ਇਲਾਵਾ ਸਮੂਹ ਫਗਵਾੜਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਹ ਅਜਾਦੀ ਸਾਨੂੰ ਹਜਾਰਾਂ ਹੀ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਭਾਰਤੀ ਸੰਵਿਧਾਨ ਦਾ ਸਨਮਾਨ ਕਰਦੇ ਹੋਏ ਇਸ ਅਜਾਦੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਸਮਾਜਿਕ ਭਾਈਚਾਰੇ ਦੀ ਮਜਬੂਤੀ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਸਮੂਹ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕਿਸੇ ਨੂੰ ਵਿਕਾਸ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।