(ਅਸ਼ੋਕ ਲਾਲ ਬਿਊਰੋ ਫਗਵਾੜਾ)

ਅੱਜ ਮਿਤੀ 6-9-19 ਨੂੰ ਸ਼ਾਮ ਸਮੇ ਮੁਹੱਲਾ ਭਗਤਪੁਰਾ ਗਲੀ ਨੰਬਰ -4 ਦਾ ਵਸਨੀਕ (1) ਇਕ ਬੱਚਾ ਹਿਮਾਸ਼ੂ ਪੁੱਤਰ ਮਨੀ ਕੁਮਾਰ ਜਿਸ ਦੀ ਓਮਰ 6ਸਾਲ ਹੈ ਅਤੇs (2) ਦੂਸਰਾ ਬੱਚਾ ਲੱਕੀ ਪੁੱਤਰ ਬਬਲਾ ਵਾਸੀ ਗਲੀ ਨੰਬਰ 2 ਪ੍ਰੀਤ ਨਗਰ ਉਮਰ ਕਰੀਬ 12 ਸਾਲ ਹੈ ਥਾਣਾ ਸਤਨਾਮਪੁਰਾ ਫਗਵਾੜਾ। ਦੋਨਾ ਦੇ ਗੁੰਮ ਹੋਣ ਸਬੰਧੀ ਇਤਲਾਹ ਥਾਣਾ ਸਤਨਾਮਪੁਰਾ,ਫਗਵਾੜਾ ਵਿਖੇ ਪਰਿਵਾਰਕ ਮੈਬਰਾ ਵਲੋ ਦਿੱਤੀ ਗਈ ਸੀ ਤਾ ਥਾਣਾ ਸਤਨਾਮਪੁਰਾ ਦੀ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆ ਬੱਚਿਆ ਦੀ ਤਾਲਾਸ਼ ਸਬੰਧੀ ਵੱਖ -ਵੱਖ ਪੁਲਿਸ ਪਾਰਟੀਆ ਬਣਾਇਆ ਗਈਆ ਕਰੀਬ 3 ਘੰਟਿਆ ਦੇ ਅੰਦਰ-ਅੰਦਰ ਵੱਖ ਵੱਖ ਜਗ੍ਹਾ ਤੋ ਤਾਲਾਸ਼ ਕਰਕੇ ਬਰਾਮਦ ਕਰ ਲਿਆ ਹੈ। ਇਸ ਸਮੇਂ ਦੋਨਾਂ ਗੁੰਮ ਹੋਏ ਬੱਚਿਆਂ ਨੂੰ ਉਨਾ ਦੇ ਵਾਰਸਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਦੋਨੋ ਬੱਚੇ ਆਪਸ ਵਿੱਚ ਦੋਸਤ ਹੋਣ ਕਰਕੇ ਆਪਸ ਵਿੱਚ ਖੇਡਦੇ-ਖੇਡਦੇ ਘਰੋ ਚੱਲ ਗਏ ਸਨ । ਇਹ ਮਾਮਲਾ ਸਿਰਫ ਗੁੰਮਸ਼ੁਦਗੀ ਦਾ ਹੈ। ਦੋਨੋ ਬੱਚੇ ਤੰਦਰੁਸਤ ਹਨ