(ਅਸ਼ੋਕ ਲਾਲ)

ਫਗਵਾੜਾ ਦੇ ਵਾਰਡ ਨੰ 15 ਵਿਖੇ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ ਐਮ ਐਲ ਏ ਫਗਵਾੜਾ ਮੁੱਖ ਮਹਿਮਾਨ ਵਜੋਂ ਤੰਬਾਕੂ ਕੂਟਾ ਮੁਹੱਲਾ ਆਏ।ਇਸ ਮੌਕੇ ਮੁਹੱਲਾ ਨਿਵਾਸੀ ਨੇ ਧਾਲੀਵਾਲ ਸਾਹਿਬ ਦਾ ਫੁੱਲਾ ਦੇ ਪੁਸਪਮਾਲਾਵਾਂ ਪਹਿਨਾ ਕੇ ਸਨਮਾਨਿਤ ਕੀਤਾ ।ਅਜ ਮੁਹੱਲਾ ਤੰਬਾਕੂ ਕੂਟਾ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਤੰਬਾਕੂੁ ਕੁਟਾਮੁਹੱਲਾ ,ਖੇੜਾ ਮਸਜਿਦ ਮੁਹਲਾ ਦੇ ਕਾਰਡ ਵਿਤਰਿਤ ਕੀਤੇ।ਉਹਨਾਂ ਕਿਹਾ ਕਿ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਕੈਂਪ ਲਗਾਇਆ ਗਿਆ ਸੀ ਉਸ ਵਿੱਚ 700 ਦੇ ਕਰੀਬ ਕਾਰਡ ਬਣਾਏ ਗਏ ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ। ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਉਹ ਵੱਧ ਤੋਂ ਵੱਧ ਇਸ ਯੋਜਨਾ ਨਾਲ ਜੁੜਨ ਤੇ ਲਾਭ ਲੈਣ।ਇਸ ਮੌਕੇ ਰਮਨ ਕੁਮਾਰ, ,ਸੁਰਿੰਦਰ ਸਿੰਘ ਕਲੇਰਾਂ,ਪਦਮ ਦੇਵ ਸੁਧੀਰ ਐਮ ਸੀ, ਰਾਮ ਪਾਲ ਉਪਲ ਐਮ ਸੀ, ਰਾਜੀਵ ਕੁਮਾਰ ਘੁੱਗਾ, ਬਿਲਾ ਵਾਲੀਆ, ਪਵਨ ਕੁਮਾਰ ਟਾਹ,ਰਾਕੇਸ ਕਰਵਲ,ਰਾਮ ਸਾਂਪਲਾ, ਵਰੁਣ ਕੁਮਾਰ,ਟੀਟੂ ਗੁਪਤਾ,ਬਿੱਲਾ, ਜਤਿੰਦਰ ਕੁਮਾਰ ਅਰੋੜਾ,ਵਰਿੰਦਰ ਕਟਾਰੀਆ, ਮੁਕੇਸ਼ ਸਰਮਾ,ਆਸਾ ਰਾਣੀ,ਪਰਮਜੀਤ ਕੌਰ, ਰਾਜ ਕੁਮਾਰੀ,ਸਸੀ ਵਾਲਾ, ਮੋਜੂਦ ਸਨ।ਖੇੜਾ ਮਸਜਿਦ ਵਸਨੀਕਾਂ ਨੇ ੳਨ ਲਾਇਨ ਫਾਰਮ ਭਰੇ।