(ਅਜੈ ਕੋਛੜ)

ਫਗਵਾੜਾ ਦੇ ਇਲਾਕਾ ਭਗਤ ਪੂਰਾ ਭਾਨੋਕੀ ਰੋਡ ਨਜਦੀਕ ਗਲੀ ਨੰਬਰ 5 ਲਾਗੇ ਪਿਛਲੇ ਇਕ ਮਹੀਨੇ ਤੋ ਵੱਧ ਸਮੇਂ ਤੋਂ ਵਾਟਰ ਸਪਲਾਈ ਲੀਕਜ ਕਾਰਨ ਲੰਘਣ ਵਾਲੇ ਰਾਹਗੀਰ ਪਰੇਸ਼ਾਨ ਹਨ ਉਥੇ ਆਲੇ ਦੁਆਲੇ ਦੇ ਦੁਕਾਨਦਾਰ ਦਾ ਕੰਮ ਵੀ ਪ੍ਰਭਾਵਿਤ ਹੋਣ ਕਾਰਨ ਡਾਢੇ ਪਰੇਸ਼ਾਨ ਹਨ । ਵਾਟਰ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆ ਵਲੋ ਭਾਵੇਂ ਯਤਨ ਕੀਤੇ ਜਾ ਰਹੇ ਹਨ । ਪਰ ਇਸ ਸਮੱਸਿਆ ਨੂੰ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਕੇ ਬਜਾਏ ਕੰਮ ਕਰਨ ਦੇ ਹੱਥ ਖੜੇ ਕੀਤੇ ਹਨ । ਇਥੇ ਤਾ ਅਫ਼ਸਰਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ ਵਾਲੀ ਕਹਾਵਤ ਸਿੱਧ ਹੁੰਦੀ ਹੈ। ਇਲਾਕੇ ਦੇ ਦੁਕਾਨਦਾਰਾ ਕੁਲਦੀਪ ਸਿੰਘ ਰਾਮ ਕ੍ਰਿਸ਼ਨ ਗੁਰਪ੍ਰੀਤ ਸਿੰਘ ਅਮਿਤ ਕੁਮਾਰ ਮਿੰਟੂ ਰਿੰਕੂ ਬਿੱਟੂ ਸਾਹਿਲ ਜਗੀਰਾਂ ਲਕੀ ਗੁਰਮੀਤ ਜੱਸਲ ਆਦਿ ਨੇ ਦੱਸਿਆ ਇਸ ਪਾਣੀ ਦੇ ਲਿਕਜ ਕਾਰਣ ਪਾਣੀ ਗੰਦਾ ਆਉਣ ਅਤੇ ਇਸ ਵਿਚ ਸਪੋਲੀਏ ਸਾਫ ਵੇਖੇ ਜਾ ਸਕਦੇ ਹਨ ਇਸ ਕਾਰਣ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰ ਪ੍ਰਸ਼ਾਸ਼ਨ ਇਸ ਪ੍ਰਤੀ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੋ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ ਹੈ।