ਫਗਵਾੜਾ (ਡਾ ਰਮਨ / ਅਜੇ ਕੋਛੜ ) ਅੱਜ ਫਗਵਾੜਾ ਦੇ ਪਿੰਡ ਪਲਾਹੀ ਅਤੇ ਸਾਪਰੋੜ ਵਿਖੇ ਹੋਲੇ ਮਹਲੇ ਦੇ ਸੰਬੰਧ ਵਿਚ ਲੰਗਰ ਲਗਾਇਆ ਗਿਆ ਜਿਸ ਵਿੱਚ ਸਾਬਕਾ ਮੰਤਰੀ ਪੰਜਾਬ ਸ ਜੋਗਿੰਦਰ ਸਿੰਘ ਮਾਨ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਨੇ ਗੁਰੂ ਦੀਆ ਲੰਗਰਾਂ ਵਿੱਚ ਸੇਵਾ ਕੀਤੀ ਅਤੇ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਕੁਮਾਰ ਸਰਪੰਚ ਸਪਰੋਡ਼, ਸੁਰਜਨ ਸਿੰਘ ਨੰਬਰਦਾਰ, ਸਾਧੂ ਰਾਮ ਪੀਪਾ ਰੰਗੀ, ਗੁਰਮੀਤ ਸਿੰਘ ਪਲਾਹੀ, ਦਰਬਾਰਾ ਸਿੰਘ ਸਾਬਕਾ ਸਰਪੰਚ, ਰਣਜੀਤ ਕੌਰ ਸਰਪੰਚ, ਮਦਨ ਲਾਲ ਪੰਚ, ਰਵੀ ਪਾਲ ਪੰਚ, ਬਲਵਿੰਦਰ ਕੌਰ ਪੰਚ, ਰਾਮ ਪਾਲ ਪੰਚ, ਰਵਿੰਦਰ ਸਿੰਘ ਸੱਗੂ, ਵਰੁਣ ਚੱਕ ਹਕੀਮ ਅਤੇ ਹੋਰ।