– ਪਿੰਡਾਂ ਦੇ ਵਿਕਾਸ ਲਈ ਵਿਧਾਇਕ ਧਾਲੀਵਾਲ ਨੇ 4 ਪੰਚਾਇਤਾਂ ਨੂੰ ਦਿੱਤੇ 80 ਲੱਖ ਰੁਪਏ ਦੀ ਗਰਾਂਟ ਦੇ ਮਨਜ਼ੂਰੀ ਪੱਤਰ
ਫਗਵਾੜਾ (ਡਾ ਰਮਨ ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਨੇ ਕਿਹਾ ਕਿ ਫਗਵਾੜਾ ਦੇ ਪਿੰਡਾਂ ਨੂੰ ਆਦਰਸ਼ ਪਿੰਡ ਬਣਾਇਆ ਜਾਵੇਗਾ। ਜਿਸਦੇ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹ ਅੱਜ ਫਗਵਾੜਾ ਦੇ ਪਿੰਡ ਖੰਗੁੜਾ,ਜਗਪਾਲਪੁਰ,ਰਾਮਪੁਰ ਸੁਨੜਾ,ਡਾ.ਅੰਬੇਡਕਰ ਨਗਰ (ਢੱਡੇ) ਦੀਆਂ ਪੰਚਾਇਤਾਂ ਨੂੰ 80 ਲੱਖ ਰੁਪਏ ਦੀ ਗਰਾਂਟ ਦੇ ਪ੍ਰਵਾਨਗੀ ਪੱਤਰ ਦੇ ਰਹੇ ਸਨ। ਉਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਇਸ ਸੰਬੰਧ ਵਿਚ ਲਿਸਟ ਬਣਾ ਕੇ ਛੇਤੀ ਕੰਮ ਸ਼ੁਰੂ ਕਰਵਾਉਣ। ਉਨਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਫਗਵਾੜਾ ਦੇ ਸਾਰੇ ਪਿੰਡਾਂ ਨੂੰ ਵਿਕਾਸ ਦੇ ਮਾਡਲ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ ਅਤੇ ਪਿੰਡਾਂ ਦਾ ਸ਼ਹਿਰੀ ਤਰਜ਼ ਤੇ ਵਿਕਾਸ ਕੀਤਾ ਜਾਵੇਗਾ ਸਾਰੇ ਪਿੰਡਾਂ ਦੀਆਂ ਸੜਕਾਂ ਪੱਕੀਆਂ ਅਤੇ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ ਧਾਲੀਵਾਲ ਨੇ ਕਿਹਾ ਕਿ ਸਾਰੇ ਪਿੰਡਾਂ ਵਿਚ ਪੀਣ ਵਾਲਾ ਸਾਫ਼ ਪਾਣੀ ਅਤੇ ਚੰਗੀ ਸੀਵਰੇਜ ਪ੍ਰਣਾਲੀ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਪਿੰਡਾਂ ਦੇ ਲੋਕ ਵੀ ਸ਼ਹਿਰ ਵਰਗੀਆਂ ਸਹੂਲਤਾਂ ਦਾ ਲਾਹਾ ਲੈ ਸਕਣਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਉਪ-ਚੇਅਰਮੈਨ ਜਗਜੀਵਨ ਖਲਵਾੜਾ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਾਬਕਾ ਕਾਂਗਰਸ ਪ੍ਰਧਾਨ ਸੁਖਮਿੰਦਰ ਸਿੰਘ ਰਾਨੀਪੁਰ,ਜਗਜੀਤ ਬਿੱਟੂ ਹਦਿਆਬਾਦ,ਕੁਲਦੀਪ ਸਿੰਘ,ਨੀਟਾ ਜਗਪਾਲਪੁਰ,ਹਰਜੀਤ ਖੰਗੁੜਾ,ਪਰਮਜੀਤ ਸਿੰਘ ਸਾਬਕਾ ਸਰਪੰਚ ਖੰਗੁੜਾ, ਸੁਰਜੀਤ ਸਿੰਘ ਸੁਨੜਾ,ਕਾਲਾ ਸੁਨੜਾ,ਜੋਗਿੰਦਰ ਸਿੰਘ ਸਰਪੰਚ ਸੁਨੜਾ, ਰੂੁਪ ਲਾਲ ਢੱਡੇ, ਰਤਨ ਸਿੰਘ ਢੱਡੇ,ਖੇਮ ਰਾਜ ਸਰਪੰਚ ਢੱਡੇ,ਜਸਵੀਰ ਕੌਰ ਢੱਡੇ,ਗੁਰਮੇਲ ਰਾਮ ਢੱਡੇ,ਪ੍ਰਦੀਪ ਢੱਡੇ ਹਾਜ਼ਰ ਸਨ। ਗਰਾਂਟ ਹਾਸਲ ਕਰਨ ਵਾਲੀਆਂ ਪੰਚਾਇਤਾਂ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਗਰਾਂਟ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਪਿੰਡਾਂ ਦਾ ਵਿਕਾਸ ਕਰਵਾਉਣਗੇ।