-ਡਿਊਟੀ ਦੌਰਾਨ ਨਿਭਾਈ ਗਈ ਇਮਾਨਦਾਰੀ ਲਈ ਪੰਜਾਬ ਯੰਗ ਪੀਸ ਕੌਂਸਲ ਨੇ ਕੀਤੀ ਸੀ ਸਿਫ਼ਾਰਿਸ਼
ਫਗਵਾੜਾ ( ਡਾ ਰਮਨ ) ਕਰਫਿਉਂ ਦੌਰਾਨ ਇੱਕ ਮਹਿਲਾ ਦੇ ਡਿੱਗੇ ਇੱਕ ਲੱਖ ਰੁਪਏ ਵਾਪਸ ਮੋੜਨ ਦੇ ਮਾਮਲੇ ਵਿਚ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਫਗਵਾੜਾ ਟਰੈਫ਼ਿਕ ਵਿਭਾਗ ਦੇ ਇੰਚਾਰਜ ਇੰਸਪੈਕਟਰ ਰਣਜੀਤ ਵਿਰਦੀ ਨੂੰ ਵਿਭਾਗ ਦੀ ਤਰਫੋਂ ਕਲਾਸ ਵਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ। ਇਸ ਗੱਲ ਲਈ ਏਡੀਜੀਪੀ ਪੰਜਾਬ ਸ਼੍ਰੀ ਸੰਜੀਵ ਕਾਲੜਾ ਦੀ ਅਗਵਾਈ ਵਿਚ ਚਲਨ ਵਾਲੀ ਪੰਜਾਬ ਯੰਗ ਪੀਸ ਕੌਂਸਲ (ਪੰਜਾਬ) ਦੇ ਸੰਸਥਾਪਕ ਅਸ਼ਵਨੀ ਕੁਮਾਰ ਦਸੌੜ ਨੇ ਮਾਨਯੋਗ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਸਿਫ਼ਾਰਿਸ਼ ਕੀਤੀ ਸੀ। ਅੱਜ ਡੀਜੀਪੀ ਸਾਹਿਬ ਪੰਜਾਬ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਪੱਤਰ ਵਿਚ ਦਸੌੜ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੌਂਸਲ ਨੇ ਇੰਸਪੈਕਟਰ ਵਿਰਦੀ,ਏਐਸਆਈ ਸੁਰਿੰਦਰ ਸਿੰਘ,ਏਐਸਆਈ ਅਮਰਜੀਤ ਸਿੰਘ ਨੂੰ ਸਨਮਾਨਿਤ ਕਰਨ ਦੀ ਗੱਲ ਕਹੀ ਸੀ,ਪਰ ਹਾਲੇ ਸਿਰਫ਼ ਇੰਸਪੈਕਟਰ ਵਿਰਦੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਦੋਵੇਂ ਏਐਸਆਈ ਵਾਰੇ ਦੁਬਾਰਾ ਯਾਦ-ਪੱਤਰ ਲਿਖਿਆ ਜਾ ਰਿਹਾ ਹੈ।
ਯਾਦ ਰਹੇ ਕਿ ਕੋਰੋਨਾ ਕਰਫ਼ਿਊ ਦੌਰਾਨ ਇੱਕ ਮਹਿਲਾ ਜਿਸ ਦੀ ਲੜਕੀ ਦਾ ਸ਼ਾਦੀ ਸੀ,ਦਾ ਪਰਸ ਜਿਸ ਵਿਚ ਇੱਕ ਲੱਖ ਰੁਪਏ ਸੀ,ਫਗਵਾੜਾ ਨਾਕੇ ਤੇ ਡਿਗ ਪਿਆ ਸੀ। ਜੋਕਿ ਫਗਵਾੜਾ ਟਰੈਫ਼ਿਕ ਵਿਭਾਗ ਦੇ ਅਧਿਕਾਰੀ ਏ.ਐਸ.ਆਈ. ਸੁਰਿੰਦਰ ਸਿੰਘ,ਏ.ਐਸ.ਆਈ. ਅਮਰਜੀਤ ਸਿੰਘ ਨੂੰ ਸੜਕ ਤੇ ਡਿੱਗਿਆ ਮਿਲਿਆ। ਜਿਸ ਦੀ ਸੂਚਨਾ ਟਰੈਫ਼ਿਕ ਵਿਭਾਗ ਦੇ ਇੰਚਾਰਜ ਇੰਸਪੈਕਟਰ ਰਣਜੀਤ ਵਿਰਦੀ ਨੂੰ ਦਿੱਤੀ। ਜਿਨਾਂ ਦੇ ਇਸ ਦੀ ਸੂਚਨਾ ਪੁਲਿਸ ਦੇ ਉਚਾਧਿਕਾਰੀਆਂ ਨੂੰ ਦਿੰਦੇ ਹੋਏ, ਮਿਲਿਆ ਪਰਸ ਉਕਤ ਮਹਿਲਾ ਜਦੋਂ ਬੇਹੱਦ ਹਤਾਸ਼ ਹਾਲਾਤ ਵਿਚ ਪੁੱਛਗਿੱਛ ਕਰਦੇ ਹੋਏ ਨਾਕੇ ਤੇ ਪੁੱਜੀ ਤਾਂ ਤਿੰਨਾਂ ਅਧਿਕਾਰੀਆਂ ਨੇ ਪਰਸ ਵਾਪਸ ਕਰ ਇਮਾਨਦਾਰੀ ਦਾ ਸਬੂਤ ਦਿੱਤਾ। ਕੌਂਸਲ ਨੇ 20ਮਈ ਨੂੰ ਇਨ੍ਹਾਂ ਦੀ ਇਮਾਨਦਾਰੀ ਨੂੰ ਸਨਮਾਨ ਦਿੰਦੇ ਹੋਏ ਇੰਸਪੈਕਟਰ ਰਣਜੀਤ ਵਿਰਦੀ,ਏ.ਐਸ.ਆਈ. ਸੁਰਿੰਦਰ ਸਿੰਘ,ਏ.ਐਸ.ਆਈ. ਅਮਰਜੀਤ ਸਿੰਘ ਨੂੰ ਸਨਮਾਨਿਤ ਕੀਤਾ ਸੀ।