(ਅਜੈ ਕੋਛੜ)

ਫਗਵਾੜਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਹੋਣ ਕਰਨ ਰੇਲਵੇ ਦੇ ਦੋਵੇਂ ਪਾਸੇ ਕੰਕ੍ਰੀਟ ਦੀ ਦੀਵਾਰ ਬਣ ਰਹੀ ਹੈ। ਦੀਵਾਰ ਦੇ ਬਣਨ ਕਰਨ ਪੰਜ ਮੁਹੱਲੇ ਭਗਤ ਪੂਰਾ,ਪ੍ਰੀਤ ਨਗਰ,ਬਸੰਤ ਨਗਰ,ਸ਼ਹੀਦ ਊਧਮ ਸਿੰਘ ਨਗਰ,ਰਾਮ ਪੂਰਾ ਦਾ ਸ਼ਹਿਰ ਨਾਲੋ ਲਿੰਕ ਟੁਟ ਜਾਣਾ ਹੈ। ਇਸ ਸਬੰਧੀ ਅੱਜ ਸਮੂਹ ਮੁਹੱਲੇ ਵਾਸੀਆਂ ਵੱਲੋਂ ਕੌਂਸਲਰ ਪਰਮਜੀਤ ਕੌਰ ਕੰਬੋਜ ਦੀ ਅਗੁਵਾਈ ਹੇਠ ਇਸ ਸਮੱਸਿਆ ਦਾ ਇੱਕ ਮੰਗ ਪੱਤਰ ਮਾਣਯੋਗ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਨੂੰ ਦਿੱਤਾ ਅਤੇ ਇਸ ਸਮੱਸਿਆ ਤੋ ਜਾਣੂ ਕਰਵਾਇਆ।ਮੈਡਮ ਕੰਬੋਜ ਨੇ ਦੱਸਿਆ ਕਿ ਸੋਮ ਪ੍ਰਕਾਸ਼ ਜੀ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ ਤੇ ਰਸਤਾ ਦਿੱਤਾ ਜਾਵੇਗਾ। ਤਾਕਿ ਮੁੱਹਲਾ ਵਸਿਆ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ।ਇਸ ਮੌਕੇ ਤੇ ਬਾਬਾ ਅਸ਼ੋਕ ਜੀ ਗੱਦੀ ਨਸ਼ੀਨ ਦਾਤਾ ਅਲੀ ਅਹਿਮਦ ਸਾਬਰੀ ਡੇਰਾ ਭਗਤ ਪੂਰਾ,ਜਤਿੰਦਰ ਸ਼ਰਮਾ,ਗੁਰਦੀਪ ਸੈਣੀ,ਸਰਬਜੀਤ ਕਾਕਾ,ਪਰਮਜੀਤ ਸਿੰਘ,ਦਿਆਲ ਚੰਦ,ਸੰਤੋਖ ਸਿੰਘ ਸੋਖਾ ਆਦਿ ਮੁੱਹਲਾ ਵਾਸੀ ਹਾਜਿਰ ਸਨ।