ਫਗਵਾੜਾ (ਡਾ ਰਮਨ /ਅਜੇ ਕੋਛੜ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਜਾਰੀ ਕਰਫਿਊ ਦੇ ਦੌਰਾਨ ਮਹਿੰਗੀ ਸਬਜੀ ਵੇਚਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਐਸ.ਡੀ.ਐਮ. ਫਗਵਾੜਾ ਗੁਰਵਿੰਦਰ ਸਿੰਘ ਜੌਹਲ ਦੇ ਦਫਤਰ ਵਿਖੇ ਮੰਡੀ ਬੋਰਡ ਦੇ ਡੀ.ਐਮ.ਓ. ਰੁਪਿੰਦਰ ਸਿੰਘ ਮਿਨਹਾਸ, ਸਕੱਤਰ ਗੁਰਇਕਬਾਲ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ, ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ ਤੋਂ ਇਲਾਵਾ ਸੀਨੀਅਰ ਕਾਂਗਰਸ ਆਗੂ ਵਿਨੋਦ ਵਰਮਾਨੀ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਸਬਜੀ ਦੀ ਥੋਕ ਅਤੇ ਪਰਚੂਨ ਪੱਧਰ ਤੇ ਹੋ ਰਹੀ ਲੁੱਟ ਨੂੰ ਰੋਕਣ ਲਈ ਰਣਨੀਤੀ ਤਿਆਰ ਕੀਤੀ ਗਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਰੋਜਾਨਾ ਸਬਜੀ ਦੀ ਥੋਕ ਅਤੇ ਪਰਚੂਨ ਭਾਅ ਦੀ ਲਿਸਟ ਤਿਆਰ ਹੋਵੇਗੀ ਅਤੇ ਜਿਹਨਾਂ ਰੇਹੜੀ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਕੀਤਾ ਜਾਵੇਗਾ ਸਿਰਫ ਉਹੀ ਵਾਰਡ ਪੱਧਰ ਤੇ ਜਾ ਕੇ ਸਬਜੀ ਵੇਚਣਗੇ। ਵਾਰਡ ਦੇ ਖੇਤਰਫਲ ਦੇ ਹਿਸਾਬ ਨਾਲ ਲੋੜ ਅਨੁਸਾਰ ਰੇਹੜੀਆਂ ਨੂੰ ਹਰ ਵਾਰਡ ਵਿਚ ਭੇਜਿਆ ਜਾਵੇਗਾ। ਸਬਜੀ ਦੀ ਹਰ ਰੇਹੜੀ ਉਪਰ ਰੇਟ ਲਿਸਟ ਲੱਗੀ ਹੋਵੇਗੀ। ਜੇਕਰ ਕੋਈ ਸਬਜੀ ਵਿਕ੍ਰੇਤਾ ਲਿਸਟ ਦੇ ਰੇਟ ਤੋਂ ਇਕ ਪੈਸਾ ਵੀ ਵੱਧ ਵਸੂਲੇਗਾ ਤਾਂ ਉਸਦੀ ਸ਼ਿਕਾਇਤ ਮਿਲਣ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਤੁਰੰਤ ਉਸਦਾ ਪਾਸ ਰੱਧ ਕਰ ਦਿੱਤਾ ਜਾਵੇਗਾ। ਇਸ ਦੌਰਾਨ ਉਨ•ਾਂ ਕਰਿਆਨੇ ਦੀ ਰੇਟ ਲਿਸਟ ਜਾਰੀ ਕੀਤੀ ਅਤੇ ਨਾਲ ਹੀ ਸਬਜੀ ਦੀ ਅੱਜ ਦੀ ਰੇਟ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਰੋਜਾਨਾ ਦੀ ਨਵੀਂ ਜਾਰੀ ਹੋਣ ਵਾਲੀ ਰੇਟ ਲਿਸਟ ਵਿਚ ਤਕਰੀਬਨ ਥੋੜਾ ਬਹੁਤ ਹੀ ਅੰਤਰ ਰਹੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬੀ ਵਾਲੀਆ, ਸੁਨੀਲ ਪਰਾਸ਼ਰ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਆਦਿ ਹਾਜਰ ਸਨ।

ਕਰਿਆਨਾ ਲਿਸਟ
ਘਿਓ ਡਾਲਡਾ 95-100 ਰੁਪਏ ਪ੍ਰਤੀ ਕਿਲੋ
ਦਾਲ ਚਨਾ 70 ਰੁਪਏ
ਕਾਲਾ ਚਨਾ 70 ਰੁਪਏ
ਮਾਂਹ ਸਾਬਤ 100 ਰੁਪਏ
ਮੋਠ ਦਾਲ 80-85 ਰੁਪਏ
ਮਸਰ ਦਾਲ 100 ਰੁਪਏ
ਮਸਰ ਸਾਬਤ 80 ਰੁਪਏ
ਰਾਜਮਾ 90-100 ਰੁਪਏ
ਨਮਕ 20 ਰੁਪਏ ਪੈਕੇਟ
ਚੀਨੀ 39-40 ਰੁਪਏ
ਸਰੋਂ ਦਾ ਤੇਲ 100-110 ਰੁ. ਪ੍ਰਤੀ ਲੀਟਰ
ਸਫੇਦ ਚਨਾ 80-82 ਰੁਪਏ
ਮੂੰਗ ਦਾਲ 110-112 ਰੁਪਏ
ਅਰਹਰ ਦਾਲ 120-123 ਰੁਪਏ
ਆਟਾ 26-28 ਪ੍ਰਤੀ ਕਿੱਲੋ
ਚਾਵਲ ਬਾਸਮਤੀ 60-70 ਰੁਪਏ
ਚਾਵਲ ਸਾਦੇ 25-28 ਰੁਪਏ
ਚਾਹ ਪੱਤੀ ਖੁੱਲ•ੀ 60-70 ਪ੍ਰਤੀ 250 ਗ੍ਰਾਮ
ਸਬਜੀ ਰੇਟ ਲਿਸਟ
ਪਿਆਜ 30 ਤੋਂ 35 ਰੁਪਏb
ਆਲੂ 25 ਤੋਂ 30
ਟਮਾਟਰ 60 ਤੋਂ 65
ਗੋਭੀ 30 ਤੋਂ 35
ਮਟਰ 30 ਤੋਂ 35
ਲਸਣ 100 ਤੋਂ 125
ਅਦਰਕ 100 ਤੋਂ 125
ਹਰੀ ਮਿਰਚ 80
ਸ਼ਿਮਲਾ ਮਿਰਚ 55 ਤੋਂ 60
ਖੀਰਾ 20 ਤੋਂ 25
ਗਾਜਰ 30 ਤੋਂ 35