(ਫਗਵਾੜਾ,ਅਜੈ ਕੋਛੜ)

ਅੱਜ ਕਲ ਦਾ ਵਾਤਾਵਰਨ ਅਜਿਹਾ ਹੈ ਕਿ ਹਰ ਦੂਜਾ ਵਿਅਕਤੀ ਤਣਾਅ ਵਿਚ ਜੀ ਰਿਹਾ ਹੈ ਇਸ ਗੱਲ ਦਾ ਪ੍ਰਗਟਾਵਾ ਮਾਨਸਿਕ ਰੋਗਾ ਦੇ ਮਾਹਿਰ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਫਗਵਾੜਾ ਦੀ ਇੰਚਾਰਜ ਡਾਕਟਰ ਸੰਜੀਵ ਲੋਚਨ ਨੇ ਕੀਤਾ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਮਲ ਕਿਸ਼ੋਰ ਦੀ ਅਗੁਵਾਈ ਹੇਠ ਰੱਖੇ ਅੱਜ ਵਰਲਡ ਮੈਂਟਲ ਹੈਲਥ ਡੇ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆ ਡਾਕਟਰ ਸੰਜੀਵ ਲੋਚਨ ਨੇ ਆਖਿਆ ਕਿ ਪੂਰੇ ਵਿਸ਼ਵ ਵਿਚ ਮਾਨਸਿਕ ਸਿਹਤ ਦੇ ਮੁਧਿਆ ਦੇ ਬਾਰੇ ਲੋਕਾਂ ਚ ਜਗਰੂਤਾ ਵਧਾਉਣ ਦੇ ਮਕਸਦ ਸਦਕਾ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਦੇਸ਼ ਦੁਨੀਆ ਚ ਮਾਨਸਿਕ ਰੋਗੀਆਂ ਦੀ ਗਿਣਤੀ ਪ੍ਰਤੀ ਦਿਨ ਵੱਧ ਰਹੀ ਹੈ ਹੁਣ 15 ਤੋ 30 ਸਾਲ ਦੇ ਨੌਜਵਾਨ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਗਏ ਹਨ ਉਹਨਾਂ ਨੇ ਕਿਹਾ ਕਿ ਇਸ ਨੂੰ ਮਨਾਉਣ ਦਾ ਮਕਸਦ ਲੋਕਾਂ ਦੀ ਮਾਨਸਿਕ ਰੋਗਾ ਦੀ ਜਾਣਕਾਰੀ ਹੋਣਾ ਅਤੇ ਉਸ ਦਾ ਸਮੇਂ ਸਿਰ ਇਲਾਜ ਕਰਵਾਉਣਾ ਹੈ ।