ਫਗਵਾੜਾ (ਡਾ ਰਮਨ)

ਫਗਵਾੜਾ ਇੰਨਵਾਇਰੰਮੈਂਟ ਐਸੋਸੀਏਸ਼ਨ ਵਲੋਂ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿਚ ਸਕੂਲੀ ਵਿਦਿਆਰਥੀਆਂ ਦੇ ਆਨ ਲਾਈਨ ਪੇਂਟਿੰਗ ਮੁਕਾਬਲੇ ਸ੍ਰੀ ਕੇ.ਕੇ. ਸਰਦਾਨਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਦੇ ਕਰੀਬ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਮੁਕਾਬਲੇ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਸੀ। ਜੱਜਾਂ ਦੀ ਭੂਮਿਕਾ ਵਿਚ ਸ੍ਰੀਮਤੀ ਨੀਰੂ ਜਲੋਟਾ, ਹਰਭਜਨ ਸਿੰਘ ਲੱਕੀ ਅਤੇ ਜਤਿੰਦਰ ਸਿੰਘ ਭਾਟੀਆ ਸ਼ਾਮਲ ਸਨ। ਗਰੁੱਪ ਏ ਵਿਚ ਕਮਲਾ ਨਹਿਰੂ ਪਬਲਿਕ ਸਕੂਲ ਦੀ ਵਿਦਿਆਰਥਣ ਸੁਖਲੀਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਗਰੁਪ ਬੀ ਵਿਚ ਮਾਂ ਅੰਬੇ ਸਕੂਲ ਦੀ ਹਿਨਾ ਅਤੇ ਗਰੁੱਪ ਸੀ ਵਿੱਚ ਸੰਤੂਰ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਅਨੁਮੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥਣਾ ਨੂੰ ਉੱਘੇ ਸੰਨਅਤਕਾਰ ਸ੍ਰੀ ਅਸ਼ਵਨੀ ਕੋਹਲੀ ਵਲੋਂ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਇਨਾਮਾ ਨਾਲ ਨਵਾਜਿਆ ਗਿਆ। ਇਸ ਮੌਕੇ ਟੀ.ਡੀ. ਚਾਵਲਾ, ਤਾਰਾ ਚੰਦ ਚੁੰਬਰ, ਗੁਰਮੀਤ ਪਲਾਹੀ, ਵਿਨੋਦ ਮੜ•ੀਆ, ਮੋਹਨ ਲਾਲ ਤਨੇਜਾ ਆਦਿ ਹਾਜਰ ਸਨ।