ਫਗਵਾੜਾ (ਡਾ ਰਮਨ ) ਕੋਵਿਡ-19 ਕੋਰੋਨਾ ਵਾਇਰਸ ਆਫਤ ਕਾਰਨ ਜਾਰੀ ਲੋਕਡਾਉਨ ਵਿਚ ਫਗਵਾੜਾ ਇੰਨਵਾਇਰੰਮੈਂਟ ਐਸੋਸੀਏਸ਼ਨ ਵਲੋਂ ਸ੍ਰੀ ਕੇ.ਕੇ. ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਕੂਲੀ ਵਿਦਿਆਰਥੀਆਂ ਦੇ ਆਨਲਾਈਨ ਲੇਖ ਮੁਕਾਬਲੇ ਕਰਵਾ ਕੇ ਵਿਸ਼ਵ ਜੀਵ ਵਿਭਿੰਨਤਾ ਦਿਵਸ ਮਨਾਇਆ ਗਿਆ। ਜਿਸ ਵਿਚ ਵੱਖ ਵੱਖ ਸਕੂਲਾਂ ਦੇ ਕਰੀਬ 47 ਵਿਦਿਆਰਥੀਆਂ ਨੇ ਭਾਗ ਲਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਲੇਖ ਮੁਕਾਬਲਿਆਂ ਦਾ ਵਿਸ਼ਾ ਕੋਰੋਨਾ ਵਾਇਰਸ ਕਾਰਨ ਨਾਲ ਜੀਵ ਵਿਭਿੰਨਤਾ ਕਰਕੇ ਮਨੁੰਖੀ ਜੀਵਨ ਵਿਚ ਆਇਆ ਬਦਲਾਅ ਸੀ। ਉਹਨਾਂ ਦੱਸਿਆ ਕਿ ਲੇਖ ਮੁਕਾਬਲੇ ਵਿਚ ਮਾਧਵੀ ਗੁਪਤਾ ਨੇ ਪਹਿਲਾ, ਮਹਿਕ ਪ੍ਰਭਾਕਰ ਨੇ ਦੂਸਰਾ ਅਤੇ ਜਸਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੱਜਾਂ ਦੀ ਭੂਮਿਕਾ ਕੈਰਿਅਰ ਪ੍ਰੇਰਕ ਨਰਿੰਦਰ ਕੌਰ, ਵਾਤਾਵਰਣ ਪ੍ਰੇਮੀ ਅਮਰਜੀਤ ਸਿੰਘ ਅਤੇ ਸਾਹਿਤਕਾਰ ਗੁਰਮੀਤ ਪਲਾਹੀ ਨੇ ਨਿਭਾਈ। ਜੇਤੂ ਵਿਦਿਆਰਥਣਾ ਨੂੰ ਬਲੱਡ ਬੈਂਕ ਵਿਖੇ ਆਯੋਜਿਤ ਸੰਖੇਪ ਸਮਾਗਮ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਸੇਵਾਮੁਕਤ ਚੀਫ ਇੰਜੀਨੀਅਰ ਸ੍ਰੀ ਸੰਜੀਵ ਕੁਮਾਰ ਨੇ ਇਨਾਮਾ ਦੀ ਵੰਡ ਕਰਕੇ ਹੌਸਲਾ ਅਫਜਾਈ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਰਾਏ ਵਿਚ ਲਾਕਡਾਉਨ ਨਾਲ ਵਾਤਾਵਰਣ ਵਿਚ ਕਾਫੀ ਸਾਰਥਕ ਬਦਲਾਅ ਆਏ ਹਨ ਜਿਵੇਂ ਦਰਿਆਵਾਂ ਦਾ ਪਾਣੀ ਸਾਫ ਹੋਨਾ, ਹਵਾ ਦਾ ਸ਼ੁੱਧ ਹੋਣਾ, ਪੰਜਾਬ ਤੋਂ ਹਿਮਾਚਲ ਦੇ ਪਹਾੜਾਂ ਦਾ ਨਜ਼ਾਰਾ ਦਿਖਾਈ ਦੇਣਾ। ਇਸ ਤੋਂ ਇਲਾਵਾ ਪੰਛੀਆਂ ਦਾ ਬੇਖੌਫ ਉਡਾਰੀਆਂ ਮਾਰਨਾ, ਮੋਰਾਂ ਦਾ ਪੈਲਾਂ ਪਾਉਣਾ ਜਿਸ ਤੋਂ ਸਾਨੂੰ ਸੇਧ ਲੈਂਦੇ ਹੋਏ ਹਫਤੇ ਜਾਂ ਮਹੀਨੇ ਵਿਚ ਘੱਟ ਤੋਂ ਘੱਟ ਇਕ ਦਿਨ ਲਾਕਡਾਉਨ ਜਰੂਰ ਰੱਖਣਾ ਚਾਹੀਦਾ þ। ਅਖੀਰ ਵਿਚ ਉਹਨਾਂ ਇਸ ਆਨਲਾਈਨ ਪ੍ਰਤੀਯੋਗਿਤਾ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਕੀਤਾ।