* ਕੁਦਰਤ ਨੇ ਇਨਸਾਨ ਦੀ ਤਰ•ਾਂ ਜੀਵ-ਜੰਤੂਆਂ ਨੂੰ ਵੀ ਸਿਰਜਿਆ – ਰਘਬੋਤਰਾ
ਫਗਵਾੜਾ (ਡਾ ਰਮਨ ) ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੁਲਦੀਪ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸੋਸੀਏਸ਼ਨ ਦੇ ਐਕਟਿੰਗ ਪ੍ਰਧਾਨ ਡਾ. ਸ਼ਮਸ਼ੇਰ ਸਿੰਘ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਚੌਸਰ ਦੀ ਅਗਵਾਈ ਹੇਠ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਦੀ ਤਰ੍ਹਾਂ ਬੂਟੇ ਲਗਾ ਕੇ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਪੀ.ਡਬਲਯੂ.ਡੀ. ਰੈਸਟ ਹਾਉਸ ਦੇ ਨਾਲ ਲਗਦੀ ਮਾਡਲ ਟਾਉਨ ਸੜਕ ਉੱਤੇ ਬੂਟੇ ਲਗਾਏ ਗਏ ਅਤੇ ਸਫਾਈ ਮੁਹਿਮ ਚਲਾਈ ਗਈ। ਬੂਟੇ ਲਗਾਉਣ ਦੀ ਸ਼ੁਰੂਆਤ ਡਾ. ਸ਼ਮਸ਼ੇਰ ਸਿੰਘ ਅਤੇ ਡਾ. ਅਮਰਜੀਤ ਚੌਸਰ ਨੇ ਕੀਤੀ। ਰੈਡ ਕ੍ਰਾਸ ਆਂਦੋਲਨ ਨਾਲ ਜੁੜੇ ਸਮਾਜ ਸੇਵੀ ਮਾਸਟਰ ਸੋਮਨਾਥ ਨੇ ਵਾਤਾਵਰਣ ਦੀ ਸੰਭਾਲ ਅਤੇ ਇਸ ਵਿਚ ਆਈ ਗਿਰਾਵਟ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਇਸ ਸਾਲ ਵਾਤਾਵਰਣ ਦਿਵਸ ਮਨਾਉਣ ਦਾ ਵਿਸ਼ਾ ਜੀਵ-ਵਿਭਿੰਨਤਾ ਰੱਖਿਆ ਗਿਆ। ਉਨ•ਾਂ ਕਿਹਾ ਕਿ ਕੁਦਰਤ ਨੇ ਇਨਸਾਨ ਦੇ ਨਾਲ ਹੀ ਭਿੰਨ-ਭਿੰਨ ਤਰ੍ਹਾਂ ਦੇ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਵੀ ਜਨਮ ਦਿੱਤਾ ਹੈ। ਇਹਨਾਂ ਜੀਵ ਜੰਤੂਆਂ ਵਿਚ ਮਨੁੰਖ ਇਕ ਕੜੀ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਕੋਰੋਨਾ ਆਫਤ ਦੀ ਵਜ੍ਹਾ ਨਾਲ ਲਾਗੂ ਨਿਯਮਾਂ ਦੇ ਚਲਦੇ ਸਮਾਗਮ ਨੂੰ ਸੰਖੇਪ ਰੱਖਿਆ ਗਿਆ ਹੈ।