ਫਗਵਾੜਾ ( ਡਾ ਰਮਨ , ਅਜੇ ਕੋਛੜ)

ਅੱਜ ਪਿੰਡ ਰਾਣੀ ਪੁਰ ਵਿਖੇ ਨਾਥਾਂ ਦੇ ਪਵਿੱਤਰ ਮੰਦਰ ਅਸਥਾਨ ਤੇ ਮਾਹਾਂਸ਼ਿਵਰਾਤਰੀ ਦਾ ਸ਼ੁੱਭ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ.ਜਿਸ ਵਿੱਚ ਰਾਣੀਪੁਰ ਅਤੇ ਜਗਪਾਲ ਪੁਰ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਨੱਤ-ਮਸਤਿਕ ਹੋਈਆਂ ।
ਇਸ ਮੌਕੇ ਤੇ ਫਗਵਾੜ੍ਹਾ ਹਲਕਾ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਦੇ ਸਪੁੱਤਰ ਕਮਲ ਧਾਲੀਵਾਲ ਜੀ ਨੇ ਹਾਜ਼ਰੀ ਭਰਦਿਆਂ ਮੱਥਾ ਟੇਕਿਆ ਅਤੇ ਸਮੂਹ ਨਗਰ ਨਿਵਾਸੀਆਂ ਨੂੰ , ਆਈਆਂ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ । ਇਸ ਦੇ ਨਾਲ ਹੀ ਕਾਮਨਾ ਕੀਤੀ ਕਿ ਭੋਲੇਨਾਥ , ਨਾਥ ਬਾਬਾ ਜੀ ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖ਼ਸ਼ਣ ਅਤੇ ਸਭਣਾ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ
ਇਸ ਮੌਕੇ ਸੁਖਮਿੰਦਰ ਸਿੰਘ ਰਾਣੀਪੁਰ , ਸਰਬਜੀਤ ਸਿੰਘ ” ਰਿੰਕੂ ਵਾਲੀਆ “ , ਨਰੇਸ਼ ਸ਼ਰਮਾ ਬੁੱਗਾ ਮੈਂਬਰ ਪੰਚਾਇਤ , ਜਸਪ੍ਰੀਤ ਸਿੰਘ , ਰਜਿੰਦਰ ਸਿੰਘ ਮੰਡੇਰ, ਛਿੰਦਾ, ਸੁਭਾਸ਼ ਚੰਦਰ , ਕੰਨੂ, ਮਨੀ ਵਾਲੀਆ , ਪਰਮੇਸ਼ਰ ਸਿੰਘ , ਲੱਕੀ , ਸੋਨੂੰ , ਬੰਟੀ , ਰਮਨ , ਆਦਿ ਸਮੇਤ ਸੈਂਕੜੇ ਹਜ਼ਾਰਾਂ ਸੰਗਤਾਂ ਮੌਜੂਦ ਸਨ ।