ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਅਗਵਾਈ ਹੇਠ ਹੈਡੀਕੇਪ ਸਰਟੀਫਿਕੇਟ ਕੈਂਪ ਦਾ ਆਯੋਜਨ ਕੀਤਾ ਗਿਆ ਕਮਰਾ ਨੰਬਰ 37 ਵਿਖੇ ਲਗਾਏ ੲਿਸ ਕੈਂਪ ਦੌਰਾਨ ਵੱਖ ਵੱਖ ਮੈਡੀਕਲ ਵਿਭਾਗਾਂ ਦੇ ਐਮ ਓ ਡਾ ਅੈਸ ਪੀ ਸਿੰਘ, ਡਾ ਰਾਜੇਸ਼ ਚੰਦਰ, ਡਾ ਅਨੀਤਾ ਦਾਦਰਾ, ਡਾ ਸੰਜੀਵ ਲੋਚਨ, ਡਾ ਨਰੇਸ਼ ਕੁੰਦਰਾ, ਡਾ ਅਸ਼ੀਸ਼ ਜੇਤਲੀ, ਡਾ ਦਵਿੰਦਰ ਸਿੰਘ ਆਦਿ ਵਲੋਂ100 ਤੋਂ ਵਧੇਰੇ ਸਰੀਰਕ ਪੱਖੋਂ ਅਸਮਰੱਥ ਅਤੇ ਮੰਦਬੁੱਧੀ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ ਜਿਨ੍ਹਾਂ ਚੋਂ 25 ਨਵੇਂ ਮਰੀਜ਼ਾਂ ਦੇ ਹੈਡੀਕੇਪ ਸਰਟੀਫਿਕੇਟ ਬਣਾੲੇ ਗੲੇ ਜਦਕਿ 45 ਉਨ੍ਹਾਂ ਹੈਡੀਕੇਪ ਲੋਕਾਂ ਦੇ ਸਰਟੀਫਿਕੇਟ ਯੂ, ਡੀ, ਆੲੀ, ਡੀ, ਕਾਰਡ ਬਣਾਉਣ ਲੲੀ ਆਨਲਾਈਨ ਕਰ ਅਰਜੀਆ ਪ੍ਰਾਪਤ ਕੀਤੀਆਂ ਗਈਆਂ ਜਿਨ੍ਹਾਂ ਅਰਜੀਆਂ ਨੂੰ ਅਸ਼ੀਸ਼ ਧੀਮਾਨ ਨੇ ਪੜਤਾਲ ਕਰ ਪਾ੍ਪਤ ਕੀਤਾ।