ਫਗਵਾੜਾ,31 ਜਨਵਰੀ

(ਅਜੈ ਕੋਛੜ)

ਪਿਛਲੇ ਲੰਬੇ ਸਮੇਂ ਤੋਂ ਵਿਕਾਸ ਕਾਰਜਾਂ ਦੀ ਉਡੀਕ ਕਰਦੇ ਵਾਰਡ ਨੰਬਰ 40 ਅਧੀਨ ਆਉਂਦੇ ਇਲਾਕੇ ਰਾਮਪੁਰਾ ਵਿਖੇ ਸੀਵਰੇਜ ਪਾਏ ਜਾਣ ਤੋਂ ਬਾਅਦ ਅੱਜ ਹਲਕਾ ਵਿਧਾਇਕ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਨੇ 15,73 ਲੱਖ ਰੁਪਏ ਦੇ ਨਾਲ ਗਲੀਆਂ ਪੱਕੀਆਂ ਕਰਨ ਦੇ ਕੰਮ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਦੌਰਾਨ ਇਲਾਕੇ ਦੇ ਕਾਂਗਰਸੀ ਆਗੂ ਅਵਤਾਰ ਸਿੰਘ ਕਰੜਾ ਨੇ ਨਾਰੀਅਲ ਤੋੜ ਕੇ ਵਿਕਾਸ ਕਾਰਜ ਦੀ ਸ਼ੁਰੂਆਤ ਕੀਤੀ ਇਸ ਮੌਕੇ ਉਨ੍ਹਾਂ ਨਾਲ ਵਿਨੋਦ ਵਰਮਾਨੀ, ਨਰੇਸ਼ ਭਾਰਦਵਾਜ, ਪਦਮ ਦੇਵ ਸੁਧੀਰ, ਜਤਿੰਦਰ ਵਰਮਾਨੀ, ਕੌਂਸਲਰ ਅਵਿਨਾਸ਼ ਗੁਪਤਾ, ਰਾਮਪਾਲ ਉਪਲ, ਸੰਜੀਵ ਸ਼ਰਮਾ ਟੀਟੂ, ਡਾ ਰਮਨ ਸ਼ਰਮਾ, ਪਵਿੱਤਰ ਸਿੰਘ, ਗੁਰਦਿਆਲ ਸਿੰਘ ਨੰਨੜਾ, ਮਹਿੰਦਰ ਪਾਲ ਸਿੰਘ ਸਿੱਧੂ, ਸਰਵਣ ਸਿੰਘ ਕਰੜਾ, ਊਸ਼ਾ ਰਾਣੀ, ਨਛੱਤਰ ਕੋਰ,ਦੇਵ ਰਾਜ, ਰਾਮ ਲਾਲ, ਸੋਨੂੰ,ਮੋਨੂੰ, ਮਲਕਾ ਦੇਵੀ, ਤਾਰਾ ਚੰਦ, ਅਸ਼ੋਕ ਕੁਮਾਰ, ਜੋਗਿੰਦਰ ਪਾਲ ਸਿੱਧੂ ਆਦਿ ਮੌਜੂਦ ਸਨ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਸੁਪਨਾ ਹੈ ਕੇ ਪੰਜਾਬ ਦਾ ਹਰ ਸ਼ਹਿਰ, ਪਿੰਡ, ਕਸਬਾ ਇੱਕ ਨਮੂਨੇ ਦੀ ਤਰ੍ਹਾਂ ਹੋਵੇ। ਉਨ ਉਨ੍ਹਾਂ ਅੱਗੇ ਕਿਹਾ ਕਿ ਫਗਵਾੜਾ ਦੇ ਕਿਸੇ ਵੀ ਵਾਰਡ ‘ਚ ਕਿਸੇ ਕਿਸਮ ਦਾ ਵਿਕਾਸ ਕਾਰਜਾਂ ਪੱਖੋਂ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਚਾਹੇ ਸਬੰਧਿਤ ਵਾਰਡ ਵਿੱਚ ਕਿੰਨੀ ਵੀ ਪਾਰਟੀਬਾਜ਼ੀ ਕਿਉਂ ਨਾ ਹੋਵੇ। ਧਾਲੀਵਾਲ ਨੇ ਚੋਣਾਂ ਵੇਲੇ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਮੇਰੇ ਵਲੋਂ ਵਿਕਾਸ ਪ੍ਰਤੀ ਲੋਕਾਂ ਦੀਆਂ ਆਸਾ ਤੇ ਉਮੀਦਾਂ ਤੇ ਖਰਾ ਉਤਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਤੇ ਮੈਂ ਫਿਰ ਸ਼ਹਿਰ ਦੇ ਹਰ ਨਾਗਰਿਕ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਇਆ ਵਿਕਾਸ ਪ੍ਰਤੀ ਸੁਹਿਰਦ ਰਹਾਂਗਾ। ਇਸ ਮੌਕੇ ਵਾਰਡ ਵਾਸੀਆਂ ਅਤੇ ਆਏ ਪਤਵੰਤਿਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਵਧਾਈਆਂ ਦਿੱਤੀਆਂ ਗਈਆਂ।