ਫਗਵਾੜਾ ( ਪੰਜਾਬ ਬਿਊਰੋ ) ਸੀਵਰੇਜ ਦਾ ਜਾਮ ਦੀ ਸਮੱਸਿਆ ਦਾ ਮੁੱਖ ਕਾਰਨ ਲੋਕਾਂ ਦਾ ਸਹੀ ਜਾਗਰੂਕ ਨਾ ਹੋਣਾ ਹੈ।ਜਿਸ ਕਾਰਨ ਅਕਸਰ ਆਏ ਦਿਨ ਕਿਸੇ ਨਾ ਕਿਸੇ ਇਲਾਕੇ ਚ ਸੀਵਰੇਜ ਜਾਮ ਦੀ ਸਮੱਸਿਆ ਵੇਖਣ ਨੂੰ ਮਿਲਦੀ ਹੈ।ਇਸ ਗੱਲ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਡਾਕਟਰ ਰਮਨ ਸ਼ਰਮਾ ਨੇ ਕੀਤਾ ਉਹਨਾਂ ਕਿਹਾ ਕਿ ਸਵੱਛ ਭਰਤ ਬਣਾਉਣ ਲਈ ਸਾਨੂੰ ਆਪਣੀ ਸੋਚ ਨੂੰ ਬਦਲਣਾ ਪਵੇਗਾ ਅਤੇ ਕੋਈ ਵੀ ਚੀਜ਼ ਜੌ ਅਸੀਂ ਖਾਣ ਪੀਣ ਦੀ ਖਾਂਦੇ ਹਾਂ ਜਾ ਪੀਂਦੇ ਹਾ ਉਸਨੂੰ ਕੂੜੇਦਾਨ ਵਿੱਚ ਸੁੱਟਣ ਦੀ ਵਜਇ ਉਸ ਨੂੰ ਸੜਕਾਂ,ਗਲੀਆ, ਨਾਲੀਆ ਸੂਟ ਦਿੰਦੇ ਹਨ ਇਜੇਹਾ ਕਰਨ ਤੇ ਸੀਵਰੇਜ ਜਾਮ ਹੋ ਜਾਂਦਾ ਹੈ।ਉਹਨਾਂ ਕਿਹਾ ਕਿ ਅਸੀਂ ਆਪਣੀ ਗਲਤੀ ਛੁਪਾਉਣ ਲਈ ਅਸੀਂ ਅਪਣਾ ਸਾਰਾ ਨਜਲਾ ਨਗਰ ਨਿਗਮ ਜਾ ਸੰਬੰਧਤ ਵਿਭਾਗ ਦੇ ਸਿਰ ਮੜ ਦਿੰਦੇ ਹਾਂ ਜਦ ਕਿ ਤਸਵੀਰ ਕੁਝ ਹੋਰ ਹੀ ਹੁੰਦੀ ਹੈ ਜਦੋਂ ਕਦੇ ਸੀਵਰੇਜ ਦੇ ਜਾਮ ਦੀ ਸਮੱਸਿਆ ਆਉਂਦੀ ਹੈ ਜਦੋਂ ਸੀਵਰੇਜ ਮੇਨ ਮੈਨ ਹੋਲ ਦੀ ਸਫਾਈ ਕਰਦੇ ਹਨ ਤਾਂ ਲੋਕਾਂ ਵਲੋ ਬੇ ਇੰਤਹਾਸਾ ਚੀਜਾਂ ਜਿਨਾ ਚ ਪਲਾਸਟਿਕ ਬੈਗ, ਬੋਰੇ, ਕੋਕ ਪੈਪਸੀ,ਦਿਜ਼ ਘਰ ਦਾ ਛੋਟਾ ਛੋਟਾ ਘਰੇਲੂ ਸਮਾਨ ਇਨਾ ਸੀਵਰੇਜ ਚੋ ਕਾਫੀ ਮਾਤਰਾ ਚ ਨਿਕਲਦਾ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੇ ਘਰਾ ਕੂੜਾ ਕੂੜੇਦਾਨ ਚ ਸੁੱਟਿਆ ਜਾਵੇ ਟਾ ਜੌ ਆਲਾ ਦੁਆਲਾ ਗੰਦਗੀ ਨਾ ਫੈਲੇ ਅਤੇ ਅਸੀਂ ਬਿਮਾਰੀਆ ਤੋ ਰਹਿਤ ਹੀ ਤੰਦਰੁਸਤ ਜਿੰਦਗੀ ਗੁਜਰ ਸਕੀਏ।