ਫਗਵਾੜਾ (ਪੰਜਾਬ ਬਿਊਰੋ) ਸਿਵਲ ਹਸਪਤਾਲ ਫਗਵਾੜਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਕਮਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਫਿਜਯੋਥਰੇਪੀ ਵਿਭਾਗ ਦੇ ਯਤਨਾਂ ਸਦਕਾ ਡਾਕਟਰ ਅਨੀਮੇਸ਼ ਹਜਾਰੀ,ਡਾਕਟਰ ਮਹੇਸ਼ ਸ਼ਰਮਾ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਵਿਖੇ ਸੋਮਵਾਰ ਤੋ ਵੀਰਵਾਰ ਤੱਕ ਫ਼ਿਜਯੋਥਰੇਪੀ ਰਾਹੀਂ ਮਰੀਜਾ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਜਿਯੋਥਰੇਪੀ ਬਾਰੇ ਜਾਣਕਾਰੀ ਦਿੰਦਿਆ ਡਾਕਟਰ ਪੰਕਜ ਵਰਮਾ ਨੇ ਦਸਿਆ ਕਿ ਫ਼ਿਜਿਯੋਥਰੇਪੀ ਨੂੰ ਭੌਤਿਕ ਚਿਕਿਤਸਾ ਵੀ ਕਹਿੰਦੇ ਹਨ ਐਕਸਾਈਜ਼ ਤੇ ਇਲੈਕਟ੍ਰੋ ਥਰੇਪੀ ਰਹੀ ਮਸਲ ਨੂੰ ਐਕਟਿਵ ਬਣਾਉਣਾ ਹੀ ਫਿਜਿਓਥਰੇਪੀ ਹੈ।ਉਹਨਾਂ ਕਿਹਾ ਕਿ ਫਿਜੀਓਥਰੇਪੀ ਚ ਦਵਾਈਆਂ ਦੀ ਵਰਤੋਂ ਨਾ ਦੇ ਬਰਾਬਰ ਹੈ।ਜਿਸ ਕਾਰਨ ਇਸ ਥਰੈਪੀ ਚ ਸਾਈਡ ਇਫੈਕਟਾਂ ਦੀ ਸੰਭਾਵਨਾ ਘਟ ਹੁੰਦੀ ਹੈ।ਇਹ ਅਪਣਾ ਅਸਰ ਉਸ ਵੇਲੇ ਵਿਖਾਉਂਦੀ ਹੈ ਜਦੋਂ ਲਗਾਤਾਰ ਇਸ ਦਾ ਪ੍ਰਯੋਗ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸਦਾ ਮਤਲਬ ਜਿੰਦਗੀ ਦੀ ਗੁਣਵਤਾ ਨੂੰ ਵਧਾਉਣਾ ਤੇ ਸਰੀਰ ਨੂੰ ਗਤੀਸ਼ੀਲ ਬਣਾਉਣਾ ਅਤੇ ਲੋਕਾਂ ਨੂੰ ਉਹਨਾਂ ਦੀਆ ਸ਼ਰੀਰਕ ਕਮੀਆ ਤੋ ਬਾਹਰ ਕੱਢਣਾ ਉਹਨਾਂ ਕਿਹਾ ਕਿ ਇਸ ਦੇ ਰਾਹੀਂ ਪਿੱਠ ਦਾ ਦਰਦ,ਗੋਡੇ,ਗਠੀਆ, ਜੌੜਾ ਦਾ ਦਰਦ ਸਰਵਾਇਕਲ ਵਰਗੀਆ ਬਿਮਾਰੀਆ ਦਾ ਕਾਰਗਰ ਇਲਾਜ ਕੀਤਾ ਜਾ ਸਕਦਾ ਹੈ।ਇਸ ਮੌਕੇ ਡਾਕਟਰ ਦੀਪਿਕਾ,ਡਾਕਟਰ ਦੀਕਸ਼ਾ,ਡਾਕਟਰ ਅਵਨੀਤ,ਅਸੀਸ ਧੀਮਾਨ,ਸਿਧਾਂਤ ਆਦਿ ਮੌਜੂਦ ਸਨ।