ਫਗਵਾੜਾ (ਡਾ ਰਮਨ /ਅਜੇ ਕੋਛੜ) ਸਿਵਲ ਸਰਜਨ ਕਪੂਰਥਲਾ ਡਾ ਜਸਮੀਤ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਦੀ ਯੋਗ ਅਗਵਾਈ ਹੇਠ 9 ਮਾਰਚ ਤੋਂ 15 ਮਾਰਚ ਤੱਕ ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫਤੇ ਦੇ ਸੰਬੰਧ ਵਿੱਚ ਲੋਕਾਂ ਨੂੰ ੲਿਸ ਬਿਮਾਰੀ ਦੇ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਦਕਾ ਅੱਜ ਸਿਵਲ ਹਸਪਤਾਲ ਫਗਵਾੜਾ ਦੇ ਸੈਮੀਨਾਰ ਰੂਮ ਵਿੱਚ ਹਸਪਤਾਲ ਵਿੱਚ ਆਏ ਮਰੀਜ਼ਾਂ ਨੂੰ ੲਿਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸਬੋਧਨ ਕਰਦਿਆਂ ਡਾ ਅਨੀਤਾ ਦਾਦਰਾ (ਆੲੀ ਸਪੈਸ਼ਲਿਸਟ) ਨੇ ਆਖਿਆ ਕਿ ਭਾਰਤ ਵਿੱਚ ਗਲੋਕੋਮਾ ਕਾਲਾ ਮੋਤੀਆ ਸਥਾੲੀ ਨੇਤਰਹੀਣਤਾ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਅਹਿਮ ਕਾਰਣ ਹੈ ਉਨ੍ਹਾਂ ਦੱਸਿਆ ਕਿ ਅਸਾਧਾਰਨ ਸਿਰ ਦਰਦ ਜਾ ਅੱਖਾਂ ਵਿੱਚ ਦਰਦ , ਪੜਣ ਵਾਲੇ ਚਸ਼ਮਿਆ ਦਾ ਬਾਰ ਬਾਰ ਬਦਲਣਾ , ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ , ਅੱਖਾ ਵਿੱਚ ਦਰਦ ਅਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ , ਦ੍ਰਿਸ਼ਟੀ ਦੇ ਖੇਤਰ ਚ ਸੀਮਿਤ ਹੋਣਾ ਗਲੋਕੋਮਾ ਦੇ ਲਛੱਣ ਹੋ ਸਕਦੇ ਹਨ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ ਰੁਪਿੰਦਰ ਕੌਰ (ਆਈ ਸਪੈਸ਼ਲਿਸਟ) ਨੇ ਆਖਿਆ ਕਿ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਤ ਹੋਵੇ ,ਜੇਕਰ ਤੁਹਾਨੂੰ ਡਾਇਬਟੀਜ਼ (ਸ਼ੂਗਰ) ਹਾਈਪਰਟੈਨਸ਼ਨ (ਬੱਲਡ ਪ੍ਰੈਸਰ) ਹੋਵੇ , ਜੇਕਰ ਤੁਸੀਂ ਅਲਰਜੀ , ਦਮਾ , ਚਮੜੀ ਰੋਗ , ਆਦਿ ਲੲੀ ਸਟੀਰਾਇਡ ਦੀ ਵਰਤੋਂ ਕਰਦੇ ਹੋ , ਗਲੋਕੋਮਾ ਦਾ ੲਿਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ ਜੇਕਰ ਸਮੇਂ ਸਿਰ ੲਿਸਦਾ ਪਤਾ ਚੱਲ ਜਾਵੇ ੲਿਸ ਕਰਕੇ ਅਪਣੀਆ ਅੱਖਾ ਦੀ ਨਿਮਿਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜ਼ਰੂਰ ਕਰਵਾਓ ੲਿਸ ਮੌਕੇ ਬਲਵੀਰ ਕੌਰ ਓਪਥਾਲਮਿਕ ਅਫਸਰ , ਹੈਂਡ ਨਰਸਿੰਗ ਸਿਸਟਰ ਰਮਾ , ਅਸ਼ੀਸ਼ ਧੀਮਾਨ , ਧਰਮਿੰਦਰ , ਕਿਰਨ ਤੋਂ ੲਿਲਾਵਾ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਮੋਜੂਦ ਸਨ