ਹਰ ਗਰੀਬ ਨੂੰ ਲੋੜੀਂਦੇ ਇਲਾਜ਼ ਦਾ ਪ੍ਰਬੰਧ ਕਰ ਰਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ – ਮੈਡਮ ਧਾਲੀਵਾਲ

(ਰਿਪੋਰਟ ਅਸ਼ੋਕ ਲਾਲ)

ਫਗਵਾੜਾ 20 ਦਸੰਬਰ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿਮ ਤਹਿਤ ਫਗਵਾੜਾ ਦੇ ਵਾਰਡ ਨੰਬਰ 8 ਵਿਖੇ ਕਾਂਗਰਸੀ ਆਗੂ ਬੋਬੀ ਬੇਦੀ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਧਰਮ ਪਤਨੀ ਬੀਬੀ ਸਰਬਜੀਤ ਕੌਰ, ਸੂਬਾ ਸਕੱਤਰ ਮਨੀਸ਼ ਭਾਰਦਵਾਜ, ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਉਕਤ ਸਕੀਮ ਤਹਿਤ ਬਣਾਏ ਗਏ ਸਿਹਤ ਬੀਮਾ ਯੋਜਨਾ ਦੇ ਕਾਰਡ ਵਾਰਡ ਦੇ ਵਸਨੀਕਾਂ ਨੂੰ ਭੇਂਟ ਕੀਤੇ ਗਏ। ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਾਰਡ ਧਾਰਕਾਂ ਨੂੰ ਪੰਜ ਲੱਖ ਰੁਪਏ ਤੱਕ ਦੇ ਫਰੀ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕੋਸ਼ਿਸ ਹੈ ਕਿ ਗਰੀਬ ਤੋਂ ਗਰੀਬ ਨਾਗਰਿਕ ਨੂੰ ਵੀ ਲੋੜੀਂਦੇ ਇਲਾਜ ਦੀ ਸੁਵਿਧਾ ਮਿਲੇ ਇਸ ਮੌਕੇ ਕਮਲ ਧਾਲੀਵਾਲ, ਵਿੱਕੀ ਰਾਣੀਪੁਰ, ਗੋਪੀ ਬੇਦੀ, ਸਾਬੀ, ਕਪਿਲ, ਅਸ਼ੋਕ ਸੈਣੀ, ਰਾਜਨ ਬੇਦੀ, ਪ੍ਰਣਵ ਬੇਦੀ, ਗੌਰਵ ਸੈਣੀ, ਵਿੱਕੀ ਸੈਣੀ, ਵਿਸ਼ਾਲ, ਸਨੀ ਆਦਿ ਹਾਜਰ ਸਨ।
ਤਸਵੀਰ – ਫਗਵਾੜਾ ਦੇ ਵਾਰਡ ਨੰਬਰ 8 ਵਿਖੇ ਲਾਭਪਾਤਰੀਆਂ ਨੂੰ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡਣ ਮੌਕੇ ਬੀਬੀ ਸਰਬਜੀਤ ਕੌਰ ਧਾਲੀਵਾਲ ਦੇ ਨਾਲ ਮਨੀਸ਼ ਭਾਰਦਵਾਜ, ਦਲਜੀਤ ਰਾਜੂ ਦਰਵੇਸ਼ ਪਿੰਡ, ਸੰਜੀਵ ਬੁੱਗਾ ਕੌਂਸਲਰ ਅਤੇ ਹੋਰ।