(ਅਜੈ ਕੋਛੜ)

ਫਗਵਾੜਾ ਵਰਲਡ ਡਾਇਬਟੀਜ਼ ਡੇ ਸਬੰਧੀ ਸਿਵਲ ਹਸਪਤਾਲ ਫਗਵਾੜਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਮਲ ਕਿਸ਼ੋਰ ਦੀ ਯੋਗ ਅਗੁਵਾਈ ਹੇਠ ਫੈਮਲੀ ਐਂਡ ਡਾਇਬਟੀਜ਼ ਥੀਮ ਤਹਿਤ ਇੱਕ ਜਗਰੂਤਾ ਪ੍ਰੋਗਰਾਮ ਕੀਤਾ ਗਿਆ। ਜਿਸਨੂੰ ਸੰਬੋਧਿਤ ਕਰਦਿਆ ਮੈਡੀਕਲ ਸਪੈਸ਼ਲਿਸਟ ਡਾਕਟਰ ਐੱਸ ਪੀ ਸਿੰਘ ਨੇ ਆਖਿਆ ਕਿ ਸ਼ੂਗਰ ਰੋਗ ਦੇ ਵੱਧ ਰਹੇ ਰੋਗੀਆਂ ਦੀ ਗਿਣਤੀ ਨੂੰ ਵੇਖਦਿਆਂ ਹੋਇਆ ਵਿਸ਼ਵ ਸਿਹਤ ਸੰਗਠਨ ਵਲੋ 14 ਨਵੰਬਰ ਦੇ ਦਿਨ ਹਰ ਸਾਲ ਸ਼ੂਗਰ ਰੋਗ ਦੇ ਨਾਲ ਗ੍ਰਸਤ ਰੋਗੀਆਂ ਨੂੰ ਜਾਗਰੂਕ ਕਰ ਉਨ੍ਹਾਂ ਨੂੰ ਇਸ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਯੋਗ ਇਲਾਜ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਣ ਲਈ ਇਹ ਦਿਨ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਫਾਸਟ ਫੂਡ ਜਿਆਦਾ ਮਿੱਠਾ ਤੋਂ ਪਰਹੇਜ ਕਰ ਪੌਸਟਿਕ ਭੋਜਨ ਰੋਜਾਨਾ ਦੀ ਸੈਰ ਸਮੇਂ ਸਿਰ ਬੀ ਪੀ ਅਤੇ ਸ਼ੂਗਰ ਦਾ ਚੈੱਕ ਅੱਪ ਕਰਵਾਉਂਦੇ ਰਹਿਣ ਨਾਲ ਇਸ ਤੋ ਬਚਿਆ ਜਾ ਸਕਦਾ ਹੈ।