ਫਗਵਾੜਾ (ਪੰਜਾਬ ਬਿਊਰੋ )ਗਰੀਬ ਲੋਕਾਂ ਨੂੰ ਅਪਣਾ ਜੀਵਨ ਗੁਜਰ ਬਸਰ ਕਰਨ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਕਾਰ ਉਨਾਂ ਪ੍ਰਤੀ ਕਿੰਨੀਆ ਕੁ ਗੰਭੀਰ ਹਨ ਉਸਦੀ ਤਾਜਾ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਮੁਹੱਲਾ ਭਗਤਪੁਰਾ ਗਲੀ ਨੰਬਰ 1 ਵਿਖੇ ਵਸਦੇ ਵਸਨੀਕ ਕਾਂਤਾ ਰਾਣੀ ਪਤਨੀ ਪ੍ਰਕਾਸ਼ ਰਾਮ , ਪੱਪੂ ਪੁੱਤਰ ਸਵਰਨਾ ਰਾਮ,ਅਤੇ ਅਨੀਤਾ ਪਤਨੀ ਅਮਰੀਕ ਲਾਲ ਨੇ ਘਰ ਦੀਆ ਖਸਤਾ ਹਾਲਤ ਹੋਣ ਕਾਰਨ ਬਾਲੇ ਛਤ ਸਕੀਮ ਤਹਿਤ ਫਾਰਮ ਭਰ ਸਰਕਾਰ ਦਰਵਾਰੇ ਭੇਜੇ ਕਿ ਉਹਨਾਂ ਦੀਆ ਛਤਾ ਜੌ ਕਿ ਕਾਫੀ ਬੁਰੀ ਹਾਲਤ ਚ ਹਨ ਜਿਨਾ ਚੋ ਬਰਸਾਤਾਂ ਨੂੰ ਪਾਣੀ ਆਉਣਾ ਆਮ ਜਿਹੀ ਗੱਲ ਹੈ ਉਸ ਥਲੇ ਸੋਨਾ ਅਤੇ ਲੇਟਣਾ ਖਤਰੇ ਤੋਂ ਖਾਲੀ ਨਹੀਂ।ਪਰ 3 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਣਾ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਾਂਤਾ ਰਾਣੀ ਨੇ ਦਸਿਆ ਕਿ ਬੀਤੀ ਰਾਤ ਹੋਈ ਬਾਰਿਸ਼ ਕਾਰਨ ਉਹਨਾਂ ਦੀ ਬਾਲੇ ਦੀ ਛਤ ਡਿੱਗ ਗਈ ਜਿਸ ਨਾਲ ਉਹ ਨਾਲ ਬਚੇ। ਪੱਪੂ ਨੇ ਦਸਿਆ ਕਿ ਬਰਸਾਤ ਦਾ ਮੌਸਮ ਉਹਨਾਂ ਲਈ ਆਫਤ ਲੈ ਕੇ ਆਉਂਦਾ ਹੈ ਜਿਸ ਨਾਲ ਉਣਾ ਦੇ ਘਰ ਦੀ ਛਤ ਦਾ ਪੱਖਾ, ਗੱਦੇ ਅਤੇ ਹੋਰ ਕਈ ਤਰ੍ਹਾਂ ਦਾ ਸਮਾਂ ਖਰਾਬ ਹੋ ਚੁੱਕਾ ਹੈ ਅਨੀਤਾ ਨੇ ਦਸਿਆ ਕਿ ਬਾਲੇ ਛਤ ਸਕੀਮ ਤਹਿਤ ਅਪਲਾਈ ਕੀਤੇ ਕੇਸ ਦਾ ਇੰਤਜ਼ਾਰ ਕਰਦੇ ਕਰਦੇ ਕਾਫੀ ਨੁਕਸਾਨ ਉਠਾ ਚੁਕੇ ਹਨ ਉਣਾ ਦਾ ਕਹਿਣਾ ਹੈ ਕਿ ਹੁਣ ਤਾਂ ਰੱਬ ਹੀ ਰਾਖਾ ਉਣਾ ਦਾ ਜਦੋਂ ਇਸ ਬਾਰੇ ਕੌਂਸਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਸਬੰਧਤ ਨਗਰ ਨਿਗਮ ਵਿਭਾਗ ਏ ਟਿ ਪੀ ਬ੍ਰਾਂਚ ਨਾਲ ਸੰਪਰਕ ਕਰ ਬਾਲੇ ਛਤ ਦੇ ਪੈਸਿਆਂ ਬਾਰੇ ਪਤਾ ਕਰਨ ਤੇ ਉਣਾ ਭਰੋਸਾ ਦਿੱਤਾ ਕਿ ਪੈਸੇ ਮੰਜੂਰ ਹੋ ਚੁੱਕੇ ਹਨ ਜਿਸ ਤੇ ਜਲਦ ਕੰਮ ਹੋਵੇਗਾ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਨਕੇਸਾ ਪ੍ਰਤੀ ਕਿੰਨੀ ਕੂ ਸੰਜੀਦਾ ਹੈ।