(ਡਾਕਟਰ ਰਮਨ ਸ਼ਰਮਾ)
ਫਗਵਾੜਾ ਇਲਾਕਾ ਭਗਤ ਪੂਰਾ ਭਾਣੋਕੀ ਤੇ ਪਿਛਲੇ ਇਕ ਮਹੀਨੇ ਤੋ ਵੀ ਵੱਧ ਸਮੇਂ ਤੋਂ ਵਾਟਰ ਸਪਲਾਈ ਲੀਕੇਜ ਹੋਣ ਦੇ ਕਾਰਨਾਂ ਦਾ ਪਤਾ ਨਾ ਲਗਣ ਕਾਰਣ ਦੁਕਾਨਦਾਰ ਡਾਢੇ ਪਰੇਸ਼ਾਨ ਸਨ ਉਥੇ ਹੀ ਇਸ ਰੋਡ ਤੋ ਲੰਘਣ ਵਾਲੇ ਰਾਹਗੀਰਾਂ ਦਾ ਇਸ ਰੋਡ ਤੋ ਲੰਘਣਾ ਖਤਰੇ ਤੋਂ ਖਾਲੀ ਨਹੀਂ ਸੀ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਤੁਰੰਤ ਵਿਭਾਗ ਨੂੰ ਇਸ ਸਮੱਸਿਆ ਨੂੰ ਸਥਾਈ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਿਸ ਤੇ ਕਾਰਵਾਈ ਕਰਦੇ ਹੋਏ sdo ਗੁਲਸ਼ਨ ਕੁਮਾਰ ਨੇ j.e ਸੁਖਵਿੰਦਰ ਸਿੰਘ ਦੀ ਡਿਊਟੀ ਲਗਾਈ ਜਿਨਾ ਨੇ ਪੂਰੇ 5 ਦਿਨ ਦੀ ਜਦੋਂ ਜਹਿਤ ਤੋ ਬਾਅਦ ਇਸ ਗੰਭੀਰ ਮਸਲੇ ਦਾ ਸਥਾਈ ਹਾਲ ਕਰਨ ਚ ਕਾਮਜਾਬੀ ਹਾਸਿਲ ਕੀਤੀ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਲੀਕੇਜ਼ ਹੋ ਰਹੀ ਸਮੱਸਿਆ ਦਾ ਹੱਲ ਕੀਤਾ।