{ਸਮੂਹ ਬ੍ਰਾਂਚ ਫਗਵਾੜਾ ਨੇ ਸਿਵਲ ਹਸਪਤਾਲ ਫਗਵਾੜਾ ਪਾਇਆ ਅਪਣਾ ਯੋਗਦਾਨ}

{350 ਤੋਂ ਵੱਧ ਸੰਤ ਨਿਰੰਕਾਰੀ ਭਵਨ ਸਤਨਾਮਪੁਰਾ ਫਗਵਾੜਾ ਦੇ ਸੇਵਾਦਾਰਾਂ ਮਲਕੀਤ ਚੰਦ ਜੀ ਦੀ ਯੋਗ ਅਗਵਾਈ ਹੇਠ ਕੀਤੀ ਸਫ਼ਾਈ}

ਫਗਵਾੜਾ (ਡਾ ਰਮਨ , ਅਜੇ ਕੋਛੜ ) ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਵਲੋਂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ 66 ਵੇ ਜਨਮ ਦਿਨ ਨੂੰ ਗੂਰੁ ਪੂਜਾ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਬਾਬਾ ਮਾਤਾ ਸੁਧਿਕਸਾ ਮਹਾਰਾਜ ਜੀ ਦੀ ਕਿਪ੍ਰਾ ਸਦਕਾ ਸੰਤ ਨਿਰੰਕਾਰੀ ਸਤਸੰਗ ਭਵਨ ਬ੍ਰਾਚ ਸਤਨਾਮਪੁਰਾ ਫਗਵਾੜਾ ਦੇ ਸੰਯੋਜਕ ਮਲਕੀਤ ਚੰਦ ਜੀ ਦੀ ਸੁਚੱਜੀ ਦੇਖ-ਰੇਖ ਅਤੇ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਜੰਗੀ ਪੱਧਰ ਤੇ ਸਫ਼ਾੲੀ ਅਭਿਆਨ ਚਲਾਇਆ ਗਿਆ ਜਿਸ ਵਿੱਚ ਸੇਵਾ ਦੱਲ ਦੇ ਸਮੂਹ ਸੇਵਾਦਾਰਾਂ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਸਵੈਅਮ ਸੇਵਕ ਅਤੇ ਸਾਧ ਸੰਗਤ ਦੇ 350 ਦੇ ਕਰੀਬ ਮੈਂਬਰ ਸ਼ਾਮਿਲ ਹੋਏ ੲਿਸ ਮੋਕੇ ਸਿਵਲ ਹਸਪਤਾਲ ਫਗਵਾੜਾ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਅੈਸ ਪੀ ਸਿੰਘ ਸ਼ਾਮਿਲ ਹੋਏ ਅਤੇ ਉਨ੍ਹਾਂ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ੲਿਸ ਉੱਦਮ ਉੱਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਆਖਿਆ ਕਿ ਅਜਿਹੇ ਸਮਾਜ ਭਲਾਈ ਦੇ ਕਾਰਜਾ ਨਾਲ ਅਸੀਂ ਆਪਣੇ ਚੋਗਿਰਦੇ ਨੂੰ ਜਿੱਥੇ ਸਾਫ ਸੁਥਰਾ ਰੱਖਣ ਨਾਲ ਤੰਦਰੁਸਤ ਰਹਿੰਦੇ ਹਾ ਉੱਥੇ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਨਾਲ ਸਾਡੇ ਸਰੀਰ ਨੂੰ ਸਾਫ ਆਕਸੀਜਨ ਮਿਲਦੀ ਹੈ ੲਿਸ ਮੌਕੇ ਮਲਕੀਤ ਚੰਦ ਜੀ ਨੇ ਦੱਸਿਆ ਕਿ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਚ ਮੋਢੀ ਹੋ ਕੰਮ ਕਰ ਰਹੀ ਹੈ ਅੱਜ ਦੇ ੲਿਸ ਮਿਸ਼ਨ ਤਹਿਤ ਸਮੂਚੇ ਭਾਰਤ ਚ ਦੇਸ਼ ਵਿਆਪੀ ਸਫ਼ਾੲੀ ਅਭਿਆਨ ਤਹਿਤ 1166 ਸਰਕਾਰੀ ਹਸਪਤਾਲਾਂ ਦੀ ਸਫ਼ਾਈ ਜੰਗੀ ਪੱਧਰ ਤੇ ਕਰਨ ਦਾ ਟੀਚਾ ਹੈ ਉਨ੍ਹਾਂ ਕਿਹਾ ਕਿ ਅੱਜ ੲਿਸ ਮੁਹਿੰਮ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਚੋਗਿਰਦੇ , ਵੱਖ ਵੱਖ ਵਾਰਡਾਂ, ਬਰਾਂਡੇ , ਬਾਥਰੂਮਾਂ ਦੀ ਸਫ਼ਾਈ ਜੰਗੀ ਪੱਧਰ ਤੇ ਕੀਤਾ ਗੲੀ ਉੱਥੇ ਹੀ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਬੂੱਟੇ ਵੀ ਲਗਾੲੇ ਗੲੇ ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਜੀ ਦਾ ਕਹਿਣਾ ਹੈ ਕਿ ਪ੍ਰਦੁਸ਼ਣ ਭਾਵੇਂ ਅੰਦਰ ਹੋਵੇ ਜਾ ਬਾਹਰ ਉਸ ਦੀ ਸਫ਼ਾਈ ਬੇਹਦ ਜ਼ਰੂਰੀ ਹੈ।