ਫਗਵਾੜਾ (ਅਸ਼ੋਕ ਲਾਲ ਬਿਊਰੋ ਫਗਵਾੜਾ) :-
ਅੱਜ ਫਗਵਾੜਾ ਵਿਖੇ ਮੋਹਨ ਲਾਲ ਸੂਦ ਚੇਅਰਮੈਨ ਐਸ .ਸੀ . ਸੈੱਲ ਪੰਜਾਬ ਦੀ ਪ੍ਰਧਾਨਗੀ ਪੰਚਾਂ ਸਰਪੰਚਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਮੁੱਖ ਮਹਿਮਾਨ ਆਈ. ਏ. ਐਸ. ਬਲਵਿੰਦਰ ਸਿੰਘ ਧਾਲੀਵਾਲ ਜੋ ਕਿ ਹਲਕਾ ਫਗਵਾੜਾ ਦੀ ਜਿਮਨੀ ਚੋਣ ਲੜ ਰਹੇ ਹਨ। ਪੰਚਾਂ , ਸਰਪੰਚਾਂ ਨੇ ਧਾਲੀਵਾਲ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਜਿਤਾਉਣ ਦਾ ਵਿਸ਼ਵਾਸ ਦਿੱਤਾ।ਇਸ ਮੌਕੇ ਗੋਪੀ ਬੇਦੀ ਨੰਬਰਦਾਰ , ਜਰਨੈਲ ਸਿੰਘ ਸਰਪੰਚ , ਸੋਮ ਨਾਥ , ਗੁਰਦੀਪ ਸਿੰਘ, ਗੁਲਜਾਰ ਸਿੰਘ, ਸਿਮਰਜੀਤ ਕੌਰ ਸਰਪੰਚ ਆਦਿ ਹਾਜਰ ਸਨ।