(ਅਜੈ ਕੋਛੜ ਦੇ ਨਾਲ ਅਸ਼ੋਕ ਲਾਲ ਦੀ ਰਿਪੋਰਟ)

ਫਗਵਾੜਾ ਵਿਖੇ ਸਿਟੀ ਦੇ ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਵਲੋ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰ ਤੇ ਗਸਤ ਦੇ ਦੌਰਾਨ 8 ਵਿਅਕਤੀਆ ਨੂੰ ਗਿਰਫ਼ਤਾਰ ਕਰ ਸਫਲਤਾ ਹਾਸਿਲ ਕੀਤੀ ਇਹਨਾਂ ਵਿਅਕਤੀਆ ਨੇ ਪਿਛਲੀ ਦਿਨੀਂ ਵੱਖ ਵੱਖ ਥਾਵਾਂ ਤੋਂ ਲੁੱਟ ਖੋਹ ਦੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਤੇ ਰਾਹਗੀਰਾਂ ਤੋਂ ਮੋਬਾਈਲ, ਪਰਸ,ਸੋਨਾ ਲੁੱਟਿਆ ਤੇ ਮੋਟਰ ਸਾਈਕਲ ਚੋਰੀ ਕੀਤੇ । ਇਹਨਾਂ ਨੇ ਫਗਵਾੜਾ ਤੋ ਇਲਾਵਾ ਜਿਲ੍ਹਾ ਹੋਸ਼ਿਆਰਪੁਰ,ਜਿਲ੍ਹਾ ਲੁਧਿਆਣਾ ਵਿਚ ਵੀ ਚੋਰੀਆ ਕੀਤੀਆ। ਜੌ ਕਿ ਇਹਨਾਂ ਤੋ ਮੋਟਰ ਸਾਈਕਲ,ਸੋਨਾ,ਪੈਸੇ, ਬਰਾਮਦ ਕੀਤੇ ਗਏ ਤੇ ਚੋਰੀ ਗਹਿਣੇ ਖਰੀਦਣ ਵਾਲਿਆਂ ਤੇ ਮੋਟਰ ਸਾਈਕਲ ਨਾਲ ਛੇੜ ਛਾੜ ਕਰ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਗਿਰਫ਼ਤਾਰ ਕੀਤਾ ਤੇ ਪੁਲਿਸ ਨੇ ਤਿੰਨ ਮੋਟਰ ਸਾਈਕਲ,ਸੋਨਾ,ਤਿੰਨ ਮੋਬਾਈਲ ਫੋਨ,ਪੈਸੇ ਤੇ ਝੂਮਕੇ ਵੱਖ ਵੱਖ ਮਾਲਕਾ ਨੂੰ ਥਾਣਾ ਵਿਖੇ ਕੇ ਮਾਲਕਾ ਨੂੰ ਸਪੁਰਦ ਕੀਤੇ ਗਏ। ਪੁਲਿਸ ਵਲੋ ਇਹਨਾਂ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ.