(ਅਜੈ ਕੋਛੜ)

ਇਲਾਕਾ ਸਤਨਾਮਪੁਰਾ ਛਾਬੜਾ ਹਸਪਤਾਲ ਲਾਗੇ ਹਾਦਸਾਗ੍ਰਸਤ ਬਿਜਲੀ ਦਾ ਖੱਬਾ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ੲਿਲਾਕਾ ਸਤਨਾਮਪੁਰਾ ਦੇ ਦੁਕਾਨਦਾਰਾ ਬਲਵੀਰ ਸਿੰਘ , ਵਿਜੇ ਕੁਮਾਰ ,ਹਨੀ ,ਬਲਵੰਤ ਸਿੰਘ , ਕੇ ਕੇ ਸ਼ਰਮਾ , ਰਾਕੇਸ਼ ਕੁਮਾਰ ਖੰਨਾ , ਰਾਜੂ ਨੇ ਬਿਜਲੀ ਵਿਭਾਗ ਦੇ ੲਿਸ ਖੰਬੇ ਨੂੰ ਬਦਲਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ੲਿਹ ਖੰਬਾ ਹਾਦਸਾਗ੍ਰਸਤ ਹੋਣ ਕਾਰਣ ਇਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਗਈ ਪਰ ਮਹਿਕਮੇ ਵੱਲੋਂ ਕੋੲੀ ਵੀ ਕਾਰਵਾਈ ਨਹੀਂ ਕੀਤੀ ਗਈ ਖੰਬਾ ਜੋ ਜੰਜਰ ਹਾਲਤ ਵਿੱਚ ਹੈ ਜੋ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਜਿਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਮਹਿਕਮੇ ਨੂੰ ਇਸ ਵੱਲ ਧਿਆਨ ਦੇ ਜਲਦ ਤੋਂ ਜਲਦ ਠੀਕ ਕਰਨਾ ਚਾਹੀਦਾ ਹੈ।