(ਅਸ਼ੋਕ ਲਾਲ ਬਿਊਰੋ ਫਗਵਾੜਾ)

ਦਿੱਲੀ ਵਿਖੇ ਢਾਹੇ ਗਏ ਸ਼੍ਰੀ ਗੁਰੂ ਰਵਿਦਾਸ ਜੀ ਮੰਦਿਰ ਦੇ ਰੋਸ ਵਿੱਚ ਅੱਜ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦਾ ਘਿਰਾਓ ਕਰਦੇ ਹੋਏ ਹਲਕਾ ਇੰਚਾਰਜ ਵਿਧਾਨ ਸਭਾ ਫਗਵਾੜਾ ਸ਼ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ ਤੇ ਸਮੂਹ ਸਾਧ ਸੰਗਤ ਤੇ ਸੰਤ ਸਮਾਜ ਨੇ ਇਸ ਸਬੰਧੀ ਠੋਸ ਕਾਰਵਾਈ ਕਰਨ ਲਈ ਕਿਹਾ। ਇਹ ਬਹੁਤ ਮੰਦਭਾਗੀ ਗੱਲ਼ ਹੈ ਕਿ ਦਿੱਲੀ ਵਿੱਚ ਸ਼ੀ ਗੁਰੂ ਰਵਿਦਾਸ ਜੀ ਦਾ ਮੰਦਿਰ ਢਾਹ ਕੇ ਰਵਿਦਾਸ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਗਿਆਤੇ ਇਸ ਵਿੱਚ ਅਸੀਂ ਰਵਿਦਾਸ ਭਾਈਚਾਰੇ ਦੇ ਨਾਲ ਹਾ,ਸਾਡੇ ਤੋਂ ਇਸ ਮਾਮਲੇ ਵਿੱਚ ਜੋ ਵੀ ਬਣਦਾ ਹੋਇਆ ਉਹ ਕਰਾਂਗੇ।