(ਅਜੈ ਕੋਛੜ)

ਨੋਬਲ ਕਾਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਅਤੇ ਲੋਕਾਂ ਨੂੰ ੲਿਸ ਸਬੰਧੀ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਨੇ ਕੀਤਾ ਉਨ੍ਹਾਂ ਕਿਹਾ ਕਿ ਫਗਵਾੜਾ ਵਿਖੇ ਅਜੇ ਤੱਕ ੲਿਸ ਬਿਮਾਰੀ ਦਾ ਕੋਈ ਵੀ ਮਰੀਜ਼ ਸਾਹਮਣੇ ਨਹੀ ਆਇਆ ਹੈ ਅਤੇ ਨਾ ਹੀ ਕਿਸੇ ਵੀ ਸ਼ਕੀ ਮਰੀਜ਼ ਦੀ ਪੁਸ਼ਟੀ ਹੋਈ ਹੈ ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਨਜਿੱਠਣ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਨੋਬਲ ਕਰੋਨਾ ਵਾਇਰਸ ਇੱਕ ਨਵੀਂ ਕਿਸਮ ਦਾ ਵਾਇਰਸ ਹੈ ਜ਼ੋ ਪਹਿਲੀ ਵਾਰ ਚੀਨ ਦੇ ਬੁਹਾਨ ਹੁਬਈ ਪ੍ਰੋਵਿਸ ਵਿਖੇ ਪਾਇਆ ਗਿਆ ਹੈ ਪਰ ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਕਿ ੲਿਹ ਵਾਇਰਸ ਕਿੱਥੋਂ ਆਇਆ ਹੈ ਉਨ੍ਹਾਂ ਕਿਹਾ ਕਿ ੲਿਹ ਇੱਕ ਵੱਡੇ ਪੱਧਰ ਦਾ ਵਾਇਰਸ ਹੈ ਜ਼ੋ ਮਨੁੱਖ ਦੇ ਨਾਲ ਨਾਲ ਜਾਨਵਰਾਂ ਚ ਵੀ ਫੈਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਵਾਇਰਸ ਦੇ ਲੱਛਣਾਂ ਚ ਬੁਖਾਰ, ਖਾਂਸੀ, ਅਤੇ ਸਾਹ ਲੈਣ ਚ ਤਕਲੀਫ ਹੋਣਾ ਆਦਿ ਸ਼ਾਮਿਲ ਹੈ ਉਨ੍ਹਾਂ ਕਿਹਾ ਕਿ ਇਸ ਵਾਇਰਸ ਦੇ ਬਾਰੇ ਚ ਜਾਣਕਾਰੀ ਲੈਣ ਲੲੀ ਹੈਲਪ ਲਾਈਨ ਨੰਬਰ104 ਤੇ ਸੰਪਰਕ ਕੀਤਾ ਜਾ ਸਕਦਾ ਹੈ