(ਅਜੈ ਕੋਛੜ)

ਵਾਰਡ ਨੰਬਰ 44 ਅਧੀਨ ਆਉਂਦੇ ਇਲਾਕਾ ਗ੍ਰੀਨ ਲੈਂਡ ਵਿਖੇ ਸੀਵਰੇਜ ਪਾਏ ਜਾਣ ਤੋ ਬਾਅਦ ਪੰਜ ਗਲੀਆ ਚ ਵਾਟਰ ਸਪਲਾਈ ਨਾ ਹੋਣ ਕਾਰਨ ਪਿਛਲੇ ਲੰਬੇ ਸਮੇ ਤੋਂ ਇਲਾਕੇ ਦੇ ਲੋਕਾਂ ਭਰਤ,ਸਾਧੂ ਰਾਮ,ਕਮਲ,ਦੀਪਕ ਸ਼ਰਮਾ,ਡਾਕਟਰ ਇੰਦਰਜੀਤ ਵਰਮਾ,ਅਵਤਾਰ ਸੁਮਨ,ਜੋਗਿੰਦਰ ਪਾਲ,ਪ੍ਰੀਤਮ ਸਿੰਘ, ਵਨੀਤ ਸੇਠ ਵਲੋ ਮੰਗ ਕੀਤੀ ਜਾ ਰਹੀ ਸੀ ਕਿ ਇਲਾਕੇ ਵਿਚ ਵਾਟਰ ਸਪਲਾਈ ਪਾਈ ਜਾਵੇ। ਜਦੋਂ ਇਹ ਮਾਮਲਾ ਉੱਘੇ ਸਮਾਜ ਸੇਵੀ ਡਾਕਟਰ ਰਮਨ ਸ਼ਰਮਾ ਦੇ ਧਿਆਨ ਹਿੱਤ ਲਿਆਂਦਾ ਤਾ ਉਹਨਾਂ ਤੁਰੰਤ ਇਸ ਨੂੰ ਹਲਕਾ ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਦੇ ਧਿਆਨ ਹਿੱਤ ਲਿਆਂਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਮੰਗ ਨੂੰ ਪੂਰਾ ਕਰਨ ਦੇ ਉਦੇਸ਼ ਸਦਕਾ ਡਾਕਟਰ ਰਮਨ ਸ਼ਰਮਾ ਨੇ ਐੱਸ ਡਿ ਓ ਸੀਵਰੇਜ ਐਂਡ ਵਾਟਰ ਸਪਲਾਈ ਪ੍ਰਦੀਪ ਚੁਟਾਨੀ ਅਤੇ ਜੇ ਈ ਰਾਜਵਿੰਦਰ ਸਿੰਘ ਨੂੰ ਨਾਲ ਲੈਕੇ ਇਲਾਕੇ ਦਾ ਦੌਰਾ ਕਰ ਮੌਕਾ ਦਿਖਾਇਆ। ਜਿਨਾ ਮੌਕਾ ਦੇਖ ਜਲਦ ਕੰਮ ਸ਼ੁਰੂ ਕਰਨ ਦਾ ਵਿਸ਼ਵਾਸ਼ ਦੁਆਇਆ।