ਸਾਹਬੀ ਦਾਸੀਕੇ ਸ਼ਾਹਕੋਟੀ,7340422856

ਸ਼ਾਹਕੋਟ/ਮਲਸੀਆਂ, 7 ਜੁਲਾਈ ਮਲਸੀਆਂ ਕਸਬਾ ਮਲਸੀਆਂ ਦੀ ਪੱਤੀ ਆਕਲਪੁਰ ਵਿਖੇ ਇੱਕ ਭਰਾ ਵੱਲੋਂ ਪਿਓ ਦੀ ਧੋਖੇ ਨਾਲ ਜਾਇਦਾਦ ਵੇਚਣ ਅਤੇ ਉਸਦੀ ਘਰ ਦਾ ਕਬਜ਼ਾ ਲੈਣ ਵਾਲੇ ਗੁਆਂਢੀ ਪਰਿਵਾਰ ਵੱਲੋਂ ਭੈਣ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਜਸਵਿੰਦਰ ਕੌਰ ਉਰਫ ਸੁਮਿਤਰੀ ਪਤਨੀ ਲਖਵਿੰਦਰ ਸਿੰਘ ਵਾਸੀ ਪੱਤੀ ਆਕਲਪੁਰ (ਮਲਸੀਆਂ) ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਰ ਉਨਾਂ ਦੇ ਪਿਤਾ ਦੀ ਜਾਇਦਾ ਹੈ, ਜਿਥੇ ਕਿ ਉਹ ਕਰੀਬ 4 ਸਾਲ ਤੋਂ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਮੇਰੇ ਭਰਾ ਨੇ ਸਾਡੀ ਸਹਿਮਤੀ ਤੋਂ ਬਿਨਾਂ ਧੋਖੇ ਨਾਲ ਇਹ ਘਰ ਕਿਸੇ ਹੋਰ ਨੂੰ ਵੇਚ ਕੇ ਰਜਿਸਟਰੀ ਕਰਵਾ ਦਿੱਤੀ ਤੇ ਸਾਨੂੰ ਧੱਕੇ ਨਾਲ ਘਰ ਖਾਲੀ ਕਰਵਾਈ ਜਾ ਰਹੀ ਹੈ। ਜਿੰਨਾਂ ਵਿਅਕਤੀਆਂ ਨੇ ਇਹ ਜਗਾ ਲਈ ਹੈ, ਉਨਾਂ ਪਤੀ-ਪਤਨੀ ਅਤੇ ਉਨਾਂ ਦੇ ਲੜਕੇ ਤੇ ਲੜਕੀ ਨੇ ਬੀਤੀ ਸ਼ਾਮ ਕਰੀਬ 7 ਵਜੇ ਸਾਡੇ ਘਰ ਆ ਕੇ ਮੇਰੇ ’ਤੇ ਹਮਲਾ ਕਰ ਦਿੱਤਾ। ਉਸ ਵੇਲੇ ਮੈਂ ਘਰ ਵਿਚ ਇਕੱਲੀ ਸੀ। ਉਸ ਨੇ ਦੱਸਿਆ ਕਿ ਇੰਨਾਂ ਨੇ ਮੇਰੇ ਹਥੋੜੀ ਨਾਲ ਵਾਰ ਕੀਤੇ ਅਤੇ ਮੇਰੇ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਮੇਰੇ ਪਤੀ ਲਖਵਿੰਦਰ ਸਿੰਘ ਨੇ ਮੈਨੂੰ ਸ਼ਾਹਕੋਟ ਹਸਪਤਾਲ ਦਾਖਲ ਕਰਵਾਇਆ। ਇਸ ਮਾਮਲੇ ਦੇ ਸਬੰਧੀ’ਚ ਜਦ ,ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਸੰਜੀਵਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਸੁਮਿਤਰੀ ਦੇ ਘਰ ਦਾ ਕੋਰਟ ਕੇਸ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਇੱਕ ਪਾਸੇ ਸੁਮਿਤਰੀ ਅਤੇੇ ਦੂਸਰੀ ਧਿਰ ਦੇ ਦੋ ਮੈਂਬਰ ਵੀ ਨਕੋਦਰ ਵਿਖੇ ਦਾਖ਼ਲ ਹਨ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।