ਅੰਮ੍ਰਿਤਸਰ, ੧੯ ਅਕਤੂਬਰ (ਮਨਜੀਤ ਸਿੰਘ ਬਾਜਵਾ)-ਪੱਤਰਕਾਰਾਂ ਦੀ ਸਿਰਮੌਰ ਜਥੇਬੰਦੀ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜ਼ਿ) ਦੇ ਕੋਮੀ ਚੇਅਰਮੈਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਕੋਮੀ ਪ੍ਰਧਾਨ ਰਣਜੀਤ ਸਿੰਘ ਮਸੌਣ ਦੀ ਅਗਵਾਈ ਵਿੱਚ ਜਿਲ੍ਹਾਂ ਪ੍ਰਧਾਨ ਹਰਪਾਲ ਸਿੰਘ ਭੰਗੂ ਦੇ ਵੱਲੋਂ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆ। ਜਿਸ ਦੌਰਾਨ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮੂਧਲ ਨੂੰ ਜਿਲ੍ਹਾਂ ਜਰਨਲ ਸੈਕਟਰੀ, ਜਤਿੰਦਰ ਸਿੰਘ ਮਾਨ ਨੂੰ ਜਿਲ੍ਹਾਂ ਸੀਨੀਅਰ ਮੀਤ ਪ੍ਰਧਾਨ, ਦੀਪਕ ਕੁਮਾਰ ਨੂੰ ਜਿਲ੍ਹਾਂ ਮੀਤ ਪ੍ਰਧਾਨ, ਰਾਘਵ ਅਰੋੜਾ ਨੂੰ ਜਿਲ੍ਹਾਂ ਸੱਕਤਰ ਨਿਯੁਕਤ ਕੀਤਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿਲ੍ਹਾਂ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੱਤਰਕਾਰਤਾ ਤੇ ਪੱਤਰਕਾਰ ਭਾਈਚਾਰਾ ਬੜੇ ਹੀ ਨਾਜੁਕ ਦੌਰ ਵਿੱਚੋ ਗੁਜ਼ਰ ਰਿਹਾ ਹੈ। ਜਿਸ ਦੇ ਲਈ ਇਕ ਮੁੱਠ ਤੇ ਇਕ ਜੁੱਟ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਸੋਚ ਤੇ ਅਸੀ ਪਹਿਰਾ ਨਹੀ ਦਿੰਦੇ। ਉਨੀ ਦੇਰ ਤੱਕ ਉਨ੍ਹਾਂ ਦੇ ਸੁਪਨਿਆਂ ਵਾਲੇ ਭਾਰਤ ਦਾ ਨਿਰਮਾਣ ਨਹੀ ਹੋ ਸਕਦਾ। ਉਨ੍ਹਾਂ ਸਮੁੱਚੀਆਂ ਪੱਤਰਕਾਰ ਜਥੇਬੰਦੀਆਂ ਨੂੰ ਅਪੀਲ ਕੀਤੀ ਕੇ ਉਹ ਆਪਸੀ ਧੜੇਬੰਦੀਆਂ ਤੋਂ ਪਰੇ ਰਹਿੰਦੇ ਹੋਏ ਪੱਤਰਕਾਰਤਾ ਤੇ ਪੱਤਰਕਾਰ ਭਾਈਚਾਰੇ ਦੀ ਭੁਲਾਈ ਲਈ ਯਤਨਸ਼ੀਲ ਹੋਣ।