ਫਗਵਾੜਾ, (ਡਾ.ਰਮਨ)ਪੱਤਰਕਾਰ ਅਜੇ ਕੋਛੜ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਮਾਤਾ ਵਿਜੇ ਰਾਣੀ (61) ਸੰਖੇਪ ਬਿਮਾਰੀ ਮਗਰੋਂ ਸਦੀਵੀ ਵਿਛੋੜਾ ਦੇ ਗਏ । ਵਿਜੇ ਰਾਣੀ ਇੱਕ ਫਰੀਡਮ ਫਾਈਟਰ ਪਰਿਵਾਰ ਚੋਂ ਸਨ ਅਤੇ ਪਿੱਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜ ਕਾਫੀ ਸਰਗਰਮ ਆਗੂ ਵਜੋਂ ਕੰਮ ਕਰਦੇ ਰਹੇ ਹਨ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ 2.00 ਵਜੇ ਹੁਸ਼ਿਆਰਪੁਰ ਰੋਡ ਭੂਆ ਧਮੜੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਤੱਗੜ ਸੰਪਾਦਕ ਕੇ ਨਾਇਨ ਨਿਊਜ਼ ਪੰਜਾਬ ਅਤੇ ਜਰਨਲਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਇਕਾਈ ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ, ਪਵਿੱਤਰ ਸਿੰਘ
ਧੰਨਪਾਲ ਸਿੰਘ, ਕੇ. ਐਸ. ਨੂਰ, ਬੀ. ਕੇ. ਰੱਤੂ ਮਨਜੀਤ ਰਾਮ,ਰੁਪਿੰਦਰ ਕੌਰ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।