ਹਰਪਾਲ ਸਿੰਘ ਭੰਗੂ ਨੂੰ ਸਰਬਸੰਮਤੀ ਨਾਲ ਨਿਯੂਕਤ ਕੀਤਾ ਜ਼ਿਲ੍ਹਾ ਪ੍ਰਧਾਨ
ਸੋਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇਗੀ- ਭੰਗੂ

ਅੰਮ੍ਰਿਤਸਰ, ੧੦ ਅਕਤੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ (ਰਜ਼ਿ) ਦੀ ਇੱਕ ਹੰਗਾਮੀ ਮੀਟਿੰਗ ਛੇਹਰਟਾ ਵਿਖੇ ਹੋਈ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਅਤੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਉਚੇਚੇ ਤੌਰ ‘ਤੇ ਹਾਜਰੀ ਭਰੀ। ਇਸ ਮੋਕੇ ਪੱਤਰਕਾਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਰਣਜੀਤ ਸਿੰਘ ਮਸੌਣ ਨੇ ਕਿਹਾ ਕਿ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੋਥਾ ਥੰਮ ਹੁੰਦੇ ਹਨ, ਪਰ ਇਸ ਵਕਤ ਕੁੱਝ ਪੁਲਿਸ ਅਧਿਕਾਰੀਆਂ ਅਤੇ ਰਾਜਨੀਤੀ ਲੀਡਰਾਂ ਵੱਲੋਂ ਪੱਤਰਕਾਰਾਂ ਨਾਲ ਰਜਿਸ਼ ਤਹਿਤ ਉਨ੍ਹਾਂ ਖਿਲਾਫ ਝੂਠੇ ਪਰਚੇ ਦਰਜ਼ ਕਰਵਾ ਕੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਪੱਤਰਕਾਰ ਸਚਾਈ ਲਿਖਣ ਦੀ ਹਿੰਮਤ ਕਰਦਾ ਹੈ ਤਾਂ ਸਮਾਜ ਵਿਰੋਧੀਆਂ ਵੱਲੋਂ ਉਨ੍ਹਾਂ ਦੀ ਕਲਮ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ, ਜੋ ਸਿੱਧੇ ਤੋਰ ‘ਤੇ ਪ੍ਰੈਸ ਦੀ ਅਜ਼ਾਦੀ ਤੇ ਹਮਲਾ ਹੈ। ਚੇਅਰਮੈਨ ਅਮਰਿੰਦਰ ਸਿੰਘ ਅਤੇ ਮਸੌਣ ਨੇ ਕਿਹਾ ਕਿ ਪੱਤਰਕਾਰ ਦਾ ਕੰਮ ਹੀ ਆਮ ਲੋਕਾਂ ਦੀ ਅਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ, ਪਰ ਲੋਕ ਅੱਜ ਦੇ ਸਮੇਂ ਵਿੱਚ ਪੱਤਰਕਾਰ ਦੀ ਕਲਮ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਜਿੱਥੇ ਪੱਤਰਕਾਰਾਂ ਤੇ ਹਮਲੇ ਹੋਣ ਦੀਆਂ ਵਾਰਦਾਤਾਂ ਵਧੀਆਂ ਹਨ, ਉੱਥੇ ਨਾਲ ਹੀ ਪੁਲਿਸ ਵੱਲੋਂ ਵੀ ਪੱਤਰਕਾਰਾਂ ਨੁੰ ਤੰਗ ਪ੍ਰੇਸ਼ਾਨ ਕਰਨ ਲਈ ਝੂਠੇ ਮੁਕਦਮੇ ਦਰਜ਼ ਕੀਤੇ ਜਾ ਰਹੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨਾਲ ਹੋ ਰਹੇ ਇਸ ਵਤੀਰੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਫਾਜਲਿਕਾ ਵਿਖੇ ਜੋ ਪੱਤਰਕਾਰ ਨਾਲ ਵਾਪਰਿਆ ਉਹ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਦੱਸਿਆ ਕਿ ਸੱਚ ਲਿਖਣ ਤੇ ਸੁਨੀਲ ਸੈਣ ਨਾਲ ਜੋ ਵਤੀਰਾ ਉੱਥੋਂ ਦੀ ਪੁਲਿਸ ਅਤੇ ਵਕੀਲਾਂ ਵੱਲੋਂ ਕੀਤਾ ਗਿਆ, ਉਹ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਇਸ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਿਆ ਕਰਦੀ ਹੈ ਅਤੇ ਪ੍ਰੈਸ ਐਸੋਸੀਏਸ਼ਨ ਪੀੜ੍ਹਤ ਪੱਤਰਕਾਰ ਨਾਲ ਮੋਡੇ ਨਾਲ ਮੋਡਾ ਜੋੜ ਕੇ ਖੜੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਸੈਣ ਨੂੰ ਇਨਸਾਫ ਦਵਾਉਣ ਦਾ ਜੋ ਅਪਰਾਲਾ ਸਾਡੀ ਐਸੋਸੀਏਸ਼ਨ ਵੱਲੋਂ ਅਰੰਭਿਆ ਗਿਆ ਹੈ, ਉਹ ਹੁਣ ਉਸ ਨੂੰ ਇਨਸਾਫ ਦਿਵਾਉਣ ਤੱਕ ਜਾਰੀ ਰਹੇਗਾ। ਅਮਰਿੰਦਰ ਸਿੰਘ ਨੇ ਕਿਹਾ ਸੁਨੀਲ ਸੈਣ ਦੇ ਹੱਕ ਵਿੱਚ ਉਸ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ੧੫ ਅਕਤੂਬਰ ਨੂੰ ਇੱਕ ਵਿਸ਼ਾਲ ਰੋਸ ਪਠਾਨਕੋਟ ਤੋਂ ਚੰਡੀਗੜ ਵੱਲ ਨੂੰ ਕੱਢਿਆ ਜਾਵੇਗਾ। ਜਿਸ ਵਿੱਚ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਪੱਤਰਕਾਰ ਉਚੇਚੇ ਤੋਰ ਤੇ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਨੀ ਦੇਰ ਤੱੱਕ ਜਾਰੀ ਰਹੇਗਾ, ਜਦ ਤੱਕ ਸੁਨੀਲ ਸੈਣ ਅਤੇ ਉਸ ਦੇ ਸਾਥੀਆਂ ਤੇ ਦਰਜ਼ ਹੋਏ ਨਜਾਇਜ਼ ਪਰਚੇ ਪੁਲਿਸ ਵੱਲੋ ਰੱਦ ਨਹੀ ਕੀਤੇ ਜਾਂਦੇ। ਇਸ ਮੋਕੇ ਰਾਸ਼ਟਰੀ ਚੇਅਰਮੈਨ ਅਮਰਿੰਦਰ ਸਿੰਘ ਅਤੇ ਰਾਸ਼ਟਰੀ ਪ੍ਰਧਾਨ ਰਣਜੀਤ ਸਿੰਘ ਮਸੌਣ ਵੱਲੋਂ ਸਰਬਸੰਮਤੀ ਨਾਲ ਸਟਿੰਗ ਅਪਰੇਸ਼ਨ ਅਖਬਾਰ ਦੇ ਜ਼ਿਲ੍ਹਾ ਇੰਚਾਰਜ਼ ਹਰਪਾਲ ਸਿੰਘ ਭੰਗੂ ਨੂੰ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੋਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰਪਾਲ ਸਿੰਘ ਭੰਗੂ ਨੇ ਕਿਹਾ ਕਿ ਯੂਨੀਅਨ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੋਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਅੰਦਰ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਵੀ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਇਸ ਮੋਕੇ ਬਿਕਰਮ ਸਿੰਘ ਗਿੱਲ ਨੂੰ ਵੀ ਯੂਨੀਅਨ ਦਾ ਰਾਸ਼ਟਰੀ ਉੱਪ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਮੋਕੇ ਜੋਗਾ ਸਿੰਘ ਸਲਾਹਕਾਰ, ਰਜਨੀਸ਼ ਕੋਂਸਲ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਜੱਸੋਵਾਲ, ਗੁਰਦੀਪ ਸਿੰਘ ਤੰਗੜ ਦੋਆਬਾ ਇੰਚਾਰਜ਼, ਸਤਿੰਦਰ ਸਿੰਘ ਅੱਠਵਾਲ, ਦਲਬੀਰ ਸਿੰਘ ਭਰੋਵਾਲ, ਸਰਵਨ ਸਿੰਘ ਰੰਧਾਵਾ, ਜਤਿੰਦਰ ਸਿੰਘ ਬੇਦੀ, ਸੁਰਿੰਦਰ ਸਿੰਘ ਵਿਰਦੀ, ਜਤਿੰਦਰ ਸਿੰਘ ਰਿੰਕੂ ਮਾਨ, ਸਤਨਾਮ ਸਿੰਘ ਮੂਧਲ, ਅਮਰੀਕ ਸਿੰਘ ਵੱਲ੍ਹਾ, ਮਨਜੀਤ ਸਿੰਘ ਬਾਜਵਾ, ਸੰਨੀ ਸਹੋਤਾ, ਚੇਤਨ ਸ਼ਰਮਾਂ, ਦੀਪਕ ਕੁਮਾਰ, ਰਜਿੰਦਰ ਸਿੰਘ ਸੋਢੀ, ਨਿਸ਼ਾਨ ਸਿੰਘ ਰੰਧਾਵਾ, ਨਰਿੰਦਰ ਸਿੰਘ ਪਟਵਾਰੀ, ਰਜਿੰਦਰ ਸਿੰਘ, ਰਜੇਸ਼ ਕੁਮਾਰ, ਚੰਦਨ ਨਗੀਨਾ, ਡਾæਸਬਲੋਕ, ਸਾਹਿਬ ਸਿੰਘ ਝੰਜੋਟੀ ਆਦਿ ਪੱਤਰਕਾਰ ਉਚੇਚੇ ਤੋਰ ‘ਤੇ ਹਾਜ਼ਰ ਸਨ।