* ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਨੇ ਕੀਤਾ ਸਵਾਗਤ
ਫਗਵਾੜਾ (ਡਾ ਰਮਨ ) ਸ਼ਹਿਰ ਦੇ ਵਾਰਡ ਨੰਬਰ 40 ਮੁਹੱਲਾ ਪ੍ਰੀਤ ਨਗਰ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ 50 ਦੇ ਕਰੀਬ ਨੌਜਵਾਨਾ ਨੇ ਰਵਾਇਤੀ ਪਾਰਟੀਆਂ ਦਾ ਲੜ ਛੱਡ ਕੇ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਆਪ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਸੋਨੂੰ ਨੰਦ ਕਿਸ਼ੋਰ, ਸੁਨੀਲ ਕੁਮਾਰ, ਬਲਦੇਵ ਰਾਜ, ਕਰਨ, ਜਸਕਰਨ, ਨੀਰਜ, ਪ੍ਰੀਤ, ਰਾਹੁਲ, ਕ੍ਰਿਸ਼ਨ, ਸੁਰਿੰਦਰਪਾਲ, ਮਹਿੰਦਰ ਪਾਲ ਤੇ ਅਜੇ ਆਦਿ ਨੇ ਰੋਸ ਭਰੇ ਲਹਿਜੇ ਵਿਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਂਹ ਚੁੱਕ ਕੇ ਵੀ ਨਸ਼ਿਆਂ ਨੂੰ ਖਤਮ ਨਹੀਂ ਕਰ ਸਕੇ ਅਤੇ ਕੈਪਟਨ ਸਰਕਾਰ ਦੀ ਨਕਾਮੀ ਕਾਰਨ ਬੀਤੇ ਦਿਨੀਂ ਜਹਿਰੀਲੀ ਸ਼ਰਾਬ ਨਾਲ ਸੂਬੇ ਵਿਚ 120 ਦੇ ਕਰੀਬ ਮੌਤਾਂ ਹੋਈਆਂ ਹਨ। ਜਿਸ ਨੂੰ ਲੈ ਕੇ ਉਹਨਾਂ ਦੇ ਦਿਲ ਨੂੰ ਭਾਰੀ ਠੇਸ ਪੁੱਜੀ ਹੈ ਤੇ ਉਹ ਆਪ ਵਿਚ ਸ਼ਾਮਲ ਹੋ ਰਹੇ ਹਨ। ਇਹਨਾਂ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਵਿਚ ਸਵਾਗਤ ਕਰਦਿਆਂ ਆਪ ਦੇ ਹਲਕਾ ਇੰਚਾਰਜ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਅੱਜ ਦਾ ਨੌਜਵਾਨ ਪੜਿ•ਆ ਲਿਖਿਆ ਅਤੇ ਸੂਝਵਾਨ ਹੈ। ਉਹ ਸਿਆਸੀ ਪਾਰਟੀਆਂ ਦੇ ਕੀਤੇ ਵਾਅਦਿਆਂ ਨੂੰ ਭੁੱਲਦਾ ਨਹੀਂ ਹੈ। ਕੈਪਟਨ ਸਰਕਾਰ ਨੂੰ ਚਾਰ ਸਾਲ ਹੋਣ ਜਾ ਰਹੇ ਹਨ ਪਰ ਨਾ ਤਾਂ ਨਸ਼ੇ ਖਤਮ ਹੋਏ ਨਾ ਨੌਜਵਾਨਾਂ ਨਾਲ ਕੀਤੇ ਹੋਰ ਵਾਅਦੇ ਪੂਰੇ ਹੋਏ। ਪੰਜਾਬ ਵਿਚ ਨੌਜਵਾਨਾਂ ਦੀ ਸਿੱਖਿਆ ਦਾ ਕੋਈ ਵਧੀਆ ਸਰਕਾਰੀ ਪ੍ਰਬੰਧ ਨਹੀਂ ਹੈ ਅਤੇ ਪੜ੍ਹੇ ਲਿਖੇ ਨੌਜਵਾਨ ਨੂੰ ਰੁਜਗਾਰ ਦੇ ਮੌਕੇ ਦੇਣ ਵਿਚ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਫਲਾਪ ਰਹੀ ਹੈ। ਉਹਨਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਅੱਜ ਜਹਿਰੀਲੀ ਸ਼ਰਾਬ, ਚਿੱਟੇ, ਨਸ਼ੀਲੇ ਟੀਕੇ, ਡੋਡੇ, ਭੁੱਕੀ ਤੇ ਅਫੀਮ ਚਰਸ ਦੀ ਮੰਡੀ ਬਣ ਕੇ ਰਹਿ ਗਿਆ ਹੈ ਜਿਸਦੇ ਲਈ ਰਵਾਇਤੀ ਪਾਰਟੀਆਂ ਜਿੰਮੇਵਾਰ ਹਨ। ਅੱਜ ਦਾ ਨੌਜਵਾਨ ਆਸਵੰਦ ਹੈ ਕਿ ਪੰਜਾਬ ਨੂੰ ਮੁੜ ਪੁਰਾਣਾ ਤੇ ਸੋਹਣਾ ਪੰਜਾਬ ਸਿਰਫ ਆਮ ਆਦਮੀ ਪਾਰਟੀ ਹੀ ਸੱਤਾ ਵਿਚ ਆ ਕੇ ਬਣਾ ਸਕਦੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਕਸ਼ਮੀਰ ਸਿੰਘ ਮੱਲੀ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਡਾ. ਜਤਿੰਦਰ ਪਰਹਾਰ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਸੀਤਲ ਸਿੰਘ ਪਲਾਹੀ, ਵਿੱਕੀ, ਪ੍ਰਿੰਸ, ਰੋਹਿਤ ਸ਼ਰਮਾ, ਲਲਿਤ, ਹਰਪਾਲ ਸਿੰਘ ਢਿੱਲੋਂ, ਨਰੇਸ਼ ਸ਼ਰਮਾ ਅਤੇ ਰਵੀ ਖਾਟੀ ਆਦਿ ਹਾਜਰ ਸਨ