ਸ਼ਾਹਕੋਟ/ਮਲਸੀਆਂ,18 ਅਪ੍ਰੈਲ(ਸਾਹਬੀ ਦਾਸੀਕੇ, ਅਮਨਪ੍ਰੀਤ ਸੋਨੂੰ, ਜਸਵੀਰ ਸਿੰਘ ਸ਼ੀਰਾ)ਪੀ. ਡਬਲਿਊ.ਡੀ. ਜਲ ਸਪਲਾਈ ਅਤੇ ਸੈਨੀਟੇਸ਼ਨ, ਭਵਨ ਤੇ ਮਾਰਗ, ਸਿੰਚਾਈ, ਡਰੇਨ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਜ਼ੋਨ ਕਮੇਟੀ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋ ਜਨਰਲ ਸਕੱਤਰ ਜਸਵੰਤ ਸਿੰਘ ਬਰਹਾਮਪੁਰ, ਬ੍ਰਾਂਚ ਰੋਪੜ ਦੇ ਪ੍ਰਧਾਨ ਦਲਜੀਤ ਸਿੰਘ ਘਨੌਲੀ, ਬ੍ਰਾਂਚ ਅਨੰਦਪੁਰ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ ਮਹੈਣ ,ਬ੍ਰਾਂਚ ਮੋਹਾਲੀ ਦੇ ਪ੍ਰਧਾਨ ਜਗਤਾਰ ਸਿੰਘ ਚਲਾਕੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਕਮਲਜੀਤ ਸਿੰਘ ਬਾਸੀਆਂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਆਰਥਿਕ ਸੰਕਟ ਦਾ ਦਾ ਭਾਰ ਮੁਲਾਜ਼ਮਾਂ ਸਿਰ ਪਾਉਣ ਹਿੱਤ ਕੈਬਨਿਟ ਮੰਤਰੀਆਂ ਦੀਆਂ ਸਿਫਾਰਸ਼ਾਂ ਤੇ ਮੁਲਾਜ਼ਮਾਂ ਦੀਆਂ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਵਿੱਚੋਂ 30/20/10/ਪ੍ਰਤੀਸ਼ਤ ਕਟੌਤੀ ਕਰਨ ਦੀ ਤਜਵੀਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖ਼ੇਧੀ ਕੀਤੀ। ਇਨ੍ਹਾਂ ਕਿਹਾ ਕਿ ਸਮੁੱਚੇ ਮੁਲਾਜ਼ਮ ਕੈਪਟਨ ਸਰਕਾਰ ਦੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਹਿਲਾਂ ਹੀ ਸ਼ਿਕਾਰ ਬਣੇ ਹੋਏ ਹਨ ।ਪੰਜਾਬ ਸਰਕਾਰ ਮੁਲਾਜ਼ਮਾਂ ਦਾ 25% ਪਰਸੈਂਟ ਡੀਏ, ਪ੍ਰਤੀ ਮੁਲਾਜ਼ਮਾਂ ਦਾ ਬਣਦਾ ਦੋ ਲੱਖ ਰੁਪਿਆ, ਸਾਲਾਨਾ ਜਬਰੀ ਜਬਰੀ ਡਿਵੈਲਮੈਂਟ ਟੈਕਸ ਨਾਂ 2400/ਸਾਲਾਨਾ ਕਟ ਰਹੀ ਹੈ। ਮੁਲਾਜ਼ਮਾਂ ਦਾ 142 ਮਹੀਨੇ ਦਾ ਡੀਏ ਦਾ ਬਕਾਇਆ ਸਮੇਤ ਜਨਵਰੀ 2016 ਤੋਂ ਪੇ ਕਮਿਸ਼ਨ ਦੀ ਰਿਪੋਰਟ ਦੱਬੀ ਬੈਠੀ ਹੈ! 2004 ਤੋਂ ਬਾਅਦ ਸਮੁੱਚੇ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੋਂ ਪੈਨਸ਼ਨ ਦਾ ਹੱਕ ਖੋਹਿਆ ਗਿਆ ਹੈ। ਐਕਟ 2916 ਮੁਤਾਬਕ ਸਮੁੱਚੇ ਠੇਕਾ ਕਾਮਿਆਂ ਨੂੰ ਰੈਗੂਲਰ ਰੈਗੂਲਰ ਕਰਨ ਦੀ ਬਜਾਏ ਸਗੋਂ ਨਿਗੂਣੀਆਂ ਤਨਖਾਹਾ ਤੇ ਸਮੁੱਚੇ ਠੇਕੇ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਟੈਕਸਾਂ ਰਾਹੀਂ ਭਰੇ ਜਾ ਰਹੇ ਖ਼ਜ਼ਾਨੇ ਦੇ ਮੂੰਹ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਕਰਜ਼ੇ ਮਾਫ ਕਰਨ, ਟੈਕਸਾਂ ਚ ਛੋਟਾਂ ਦੇਣ ,ਮੰਤਰੀਆਂ, ਵਿਧਾਇਕਾਂ ਨੂੰ ਚਾਰ- ਚਾਰ, ਪੰਜ_ ਪੰਜ ਪੈਨਸ਼ਨਾਂ ਦੇਣ’, ਪੰਜਾਬ ਦੇ 96 ਵਿਧਾਇਕਾਂ ਦੇ ਟੈਕਸ ਭਰਨ ਆਦਿ ਵੱਲ ਖੋਲ੍ਹੇ ਜਾ ਰਹੇ ਹਨ। ਇਸ ਲਈ ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਦੀਆਂ ਦੀਆਂ ਕਰੋਨਾ ਵਾਇਰਸ ਦੇ ਬਹਾਨੇ ਹੇਠ ਕਟੌਤੀ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ !
ਜਥੇਬੰਦੀ ਪੁਰਜ਼ੋਰ ਮੰਗ ਕਰਦੀ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹ ਕਟੌਤੀ ਦੀਆਂ ਤਜਵੀਜ਼ਾਂ ਤੁਰੰਤ ਵਾਪਸ ਲਈਆਂ ਜਾਣ, ਰੁਜ਼ਗਾਰ ਤੇ ਉਜਰਤਾਂ ਦੀ ਗਰੰਟੀ ਕੀਤੀ ਜਾਵੇ। ਸਮੁੱਚੇ ਵਿਧਾਇਕਾਂ, ਐਮਪੀ ਸਾਬਕਾ ਤੇ ਮੌਜੂਦਾ ਨੂੰ ਇੱਕ ਪੈਨਸ਼ਨ ਦਿੱਤੀ ਜਾਵੇ। ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਤੋਂ ਟੈਕਸ ਲਏ ਜਾਣ, ਨਿੱਜੀਕਰਨ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ ਸਮੁੱਚੇ ਲੋਕਾਂ ਨੂੰ ਸਿਹਤ, ਵਿੱਦਿਆ, ਪਾਣੀ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ। ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਅਤੇ ਲੋਕ ਪੱਖੀ ਬਣਾਇਆ ਜਾਵੇ। ਇਨ੍ਹਾਂ ਚਿਤਾਵਨੀ ਦਿੱਤੀ। ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਤਨਖਾਹ ਕਟੌਤੀ ਦਾ ਫਰਮਾਨ ਜਾਰੀ ਕੀਤਾ। ਤਾਂ ਸਮੁੱਚੇ ਮੁਲਾਜ਼ਮ ਸੰਘਰਸ਼ ਲਈ ਮਜਬੂਰ ਹੋਣਗੇ।