ਫਗਵਾੜਾ(ਅਜੈ ਕੋਛੜ) ਪੰਜਾਬ ਸਰਕਾਰ ਵਲੋਂ ਫਗਵਾੜਾ ਤਹਿਸੀਲ ਲਈ ਨਿਯੁਕਤ ਗਾਰਡੀਅਨਸ ਆਫ ਗਵਰਨੈਂਸ ਖੁਸ਼ਹਾਲੀ ਦੇ ਰਾਖੇ ਦੀ ਟੀਮ ਦੇ ਮੁੱਖੀ ਕਰਨਲ ਤਰਨਜੀਤ ਸਿੰਘ ਦਿਸ਼ਾ ਨਿਰਦੇਸ਼ਾਂ ਅਤੇ ਸੁਪਰਵਾਈਜ਼ਰ ਦਿਨੇਸ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਚਲਾਈ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਆਡੀਟੋਰੀਅਮ ਫਗਵਾੜਾ ਵਿੱਚ ਰੋਜ਼ਗਾਰ ਮੇਲਾ ਲਾਇਆ ਗਿਆ। ਜਿਸ ਵਿੱਚ ਆਈ ਕੇ ਸ਼ਰਮਾ ਇੰਡਸਟਰੀ ਪ੍ਰਮੋਸ਼ਨ ਆਫਿਸਰ ,ਅਜੈ ਕਪੂਰ ਜੀ ਐਨ ਏ ਇੰਟਰਪਰਾਇਜ, ਗੁਰਿੰਦਰਜੀਤ ਸਿੰਘ ਸੁਪਰੀਟੈਂਡੈਟ ਰੋਜ਼ਗਾਰ ਦਫਤਰ ਫਗਵਾੜਾ ਨੇ ਨੌਜਵਾਨਾਂ ਨੂੰ ਜੀ ਐਨ ਏ,ਕਰਿਮਕਾ ਬਿਸਕੁਟ,ਨਰਾਇਣੀ ਹਰਵਲ ਅਤੇ ਗ੍ਮਿਣ ਸੁਵਿਧਾ ਕੇਂਦਰ ਲਈ ਰੋਜ਼ਗਾਰ ਪ੍ਰਦਾਨ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨਲ ਤਰਨਜੀਤ ਸਿੰਘ ਮੁੱਖੀ ਖੁਸ਼ਹਾਲੀ ਦੇ ਰਾਖੇ ਦੀ ਟੀਮ ਫਗਵਾੜਾ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਦੇ ਜੀਓਜੀ ਵਲੋਂ ਨੌਜਵਾਨਾਂ ਨੂੰ ਪ੍ਰਰੇਣਾ ਕਰਕੇ ਰੋਜ਼ਗਾਰ ਮੇਲੇ ਵਿੱਚ ਲਿਆਂਦਾ ਗਿਆ ਹੈ ਤਾਂਕਿ ਉਹਨਾਂ ਨੂੰ ਸਮੇਂ ਸਿਰ ਰੋਜ਼ਗਾਰ ਪ੍ਰਦਾਨ ਕੀਤਾ ਜਾ ਸਕੇ।
ਇਸ ਮੌਕੇ ਜੀ ੳ ਜੀ ਸੂਬੇਦਾਰ ਮੇਜਰ ਕੁਲਵੀਰ ਸਿੰਘ ਰਾਮਪੁਰ ਖਲਿਆਣ, ਕਿਰਪਾਲ ਸਿੰਘ.ਮਾਇੳਪੱਟੀ,ਉਂਕਾਰ ਸਿੰਘ ਪਾਂਸ਼ਟਾ, ਪ੍ਰੇਮ ਸਿੰਘ ਭੁੱਲਾਰਾਈ,ਰਾਮਪਾਲ ਰਾਵਲਪਿੰਡੀ ਹਰਜਿੰਦਰ ਸਿੰਘ ਵਾਹਿਦ, ਮੱਖਣ ਸਿੰਘ ਹਦੀਆਬਾਦ .ਅੰਗਰੇਜ਼ ਸਿੰਘ ਚਾਇੜ,ਰਾਮ ਸਰੂਪ,ਅਜੀਤ ਸਿੰਘ ਨਸੀਰਾਬਾਦ,ਕੈਪਟਨ ਤਰਲੋਕ ਸਿੰਘ ਪਾਂਸ਼ਟਾ ਤੋਂ ਇਲਾਵਾ ਰੋਜ਼ਗਾਰ ਲੈਣ ਆਏ ਨੌਜਵਾਨ ਲੜਕੇ ਤੇ ਲੜਕੀਆਂ ਹਾਜਰ ਸਨ।