ਨੂਰਮਹਿਲ

ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦਿਆਂ ਸਾਰੇ ਹੀ ਪੰਜਾਬ ਵਿੱਚ ਕਰਫਿਊ ਲੱਗਾ ਹੋਣ ਕਾਰਨ ਫੋਟੋਗ੍ਰਾਫੀ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦਾ ਕੰਮ ਲੱਗਭੱਗ ਖਤਮ ਹੋਣ ਦੀ ਕਗਾਰ ਤੇ ਹੈ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨੂਰਮਹਿਲ ਫੋਟੋਗ੍ਰਾਫਰ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਲਾਂਬਾ ਜੀ ਨੇ ਕੀਤਾ ਉਹਨਾਂ ਕਿਹਾ ਕਿ ਫੋਟੋਗ੍ਰਾਫਰ ਦਾ ਕੰਮ ਨੋਰਮਲੀ ਵਿਆਹ ਸ਼ਾਦੀਆਂ ਤੇ ਹੀ ਨਿਰਭਰ ਕਰਦਾ ਹੈ ਜੋ ਕਿ ਸਾਲ ਵਿੱਚ ਕਰੀਬ ਚਾਰ ਮਹੀਨੇ ਹੀ ਹੁੰਦਾ ਹੈ ਜਦੋਂ ਤੋਂ ਦੇਸ਼ ਅੰਦਰ ਲਾਕਡਾਊਨ ਕੀਤਾ ਗਿਆ ਹੈ ਤਾਂ ਉਸ ਟਾਈਮ ਵਿਆਹਾਂ ਦਾ ਸੀਜਨ ਚੱਲ ਰਿਹਾ ਸੀ ਅਤੇ ਕਰਫਿਊ ਕਾਰਨ ਫੋਟੋਗ੍ਰਾਫਰ ਦੀਆਂ ਬੁਕਿੰਗ ਕੈਸਲ ਹੋ ਗਈਆਂ ਜਿਸ ਕਾਰਨ ਓਹਨਾ ਦੀ ਕਮਾਈ ਵੀ ਕਰਫਿਊ ਕਾਰਨ ਖਤਮ ਹੋ ਗਈ ।
ਲਾਬਾਂ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਫੋਟੋਗ੍ਰਾਫੀ ਦੇ ਧੰਦੇ ਨਾਲ ਜੁੜੇ ਲੋਕਾਂ ਦੀ ਸਾਰ ਲੈਣ ਤੇ ਇਹਨਾਂ ਫੋਟੋਗ੍ਰਾਫਰ ਲਈ ਕੋਈ ਨਾ ਕੋਈ ਪੈਕੇਜ ਦਾ ਐਲਾਨ ਕਰਨ ਤਾ ਜੋ ਇਹਨਾਂ ਦਾ ਜੀਵਨ ਪੱਧਰ ਸੁਖਾਵਾਂ ਹੋ ਸਕੇ।