K9NEWSPUNJAB Bureau-

ਚੰਡੀਗੜ, 26 ਅਗਸਤ, 2019: ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਤਰਜ਼ ‘ਤੇ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੇਜਾ ਰਾਮ (ਫਤਿਹਗੜ ਸਾਹਿਬ- ਸਰਹਿੰਦ) ਨੂੰ ਚੇਅਰਮੈਨ ਅਤੇ ਰਾਮ ਸਿੰਘ (ਸਰਦੂਲਗੜ) ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸ੍ਰੀਮਤੀ ਸੋਨੀਆ (ਹੁਸ਼ਿਆਰਪੁਰ) ਅਤੇ ਇੰਦਰਜੀਤ ਸਿੰਘ (ਅੰਮ੍ਰਿਤਸਰ) ਨੂੰ ਵੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ।