{ਫਗਵਾੜਾ ਸ਼ਹਿਰ ਦੇ ਸਮੂਹ ਵਾਰਡ ਵੀ ਕੀਤੇ ਜਾਣਗੇ ਸਾਫ}

ਫਗਵਾੜਾ ( ਡਾ ਰਮਨ , ਅਜੇ ਕੋਛੜ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 40 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੋਨ ਨੰਬਰ 1 ਦੇ ਇੰਚਾਰਜ ਅਸ਼ੋਕ ਕੁਮਾਰ ਜੋਗਾ ਦੀ ਸੁਚੱਜੀ ਦੇਖ-ਰੇਖ ਹੇਠ ਜੋਨ ਨੰਬਰ 1 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 40 ਦੀ ਕੋਸਲਰ ਬੀਬੀ ਸਰਬਜੀਤ ਕੋਰ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ੲਿਸ ਮੌਕੇ ਉਨ੍ਹਾਂ ਨਾਲ ਸਟੇਸ਼ਨ ਮਾਸਟਰ ਗਿਆਨ ਚੰਦ , ਸੰਜੀਵ ਸ਼ਰਮਾ ਟੀਟੂੰ , ਡਾ ਰਮਨ , ਵਿਜੇ ਰਾਣੀ , ਗੋਰੀ ਮੰਹਤ , ਮਨਜੀਤ ਸਿੰਘ, ਦੇਵ ਰਾਜ, ਸੁਨੀਲ ਦੱਤ, ਰਮਨ ਕੁਮਾਰ, ਰਾਜੇਸ਼ ਬੋਬੀ, ਰਾਮ ਲਾਲ, ਅਮਿਤ ਕੁਮਾਰ, ਸੁਰਿੰਦਰ ਰਜਾ, ਅਜੇ ਕੁਮਾਰ, ਸ੍ਰੀਮਤੀ ਦਰਸ਼ਨਾ , ਕਾਂਤਾ ਰਾਣੀ, ਸੋਮਾ, ਮੀਨੂੰ,ਰੀਮਾ, ਲਤਾ, ਮੀਨਾ, ਰੂਪੀ , ਗੋਲਡੀ, ਰਜਨੀ, ਤੋਂ ੲਿਲਾਵਾ ਸਮੂਹ ਸਫ਼ਾਈ ਕਰਮਚਾਰੀ ਮੋਜੂਦ ਸਨ ੲਿਸ ਮੌਕੇ ਬੋਲਦਿਆਂ ਬੀਬੀ ਸਰਬਜੀਤ ਕੌਰ ਨੇ ਆਖਿਆ ਕਿ ਜਿੱਥੇ ਸਫ਼ਾਈ ਹੈ ਉੱਥੇ ਖੁਦਾਈ ਹੈ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀਂ ਅਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚਾਅ ਰੱਖ ਸਕੀਏ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਕਰਕੱਟ ਸਫ਼ਾਈ ਸੇਵਕਾਂ ਦੇ ਕੂੜਾਦਾਨ ਚ ਸੁਟਣ ਨਾ ਕੀ ਅਪਣੇ ਘਰਾਂ ਦੇ ਖਾਲੀ ਪੲੇ ਪਲਾਟਾ ਜਾ ਸੜਕਾ ਦੇ ਆਲੇ-ਦੁਆਲੇ ਸੁਟਣ ਅਜਿਹਾ ਕਰ ਕੇ ਅਸੀਂ ਖੂਦ ਹੀ ਬਿਮਾਰੀਆਂ ਨੂੰ ਦਾਵਤ ਦੇਂਦੇ ਹਾਂ।