ਫਗਵਾੜਾ ( ਡਾ ਰਮਨ ,ਅਜੈ ਕੋਛੜ )

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 5 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੋਨ ਨੰਬਰ 2 ਦੇ ਇੰਚਾਰਜ ਕਾਲੀ ਮੇਹਟ ਦੀ ਸੁਚੱਜੀ ਦੇਖ-ਰੇਖ ਹੇਠ ਜੋਨ ਨੰਬਰ 2 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 5 ਦੇ ਕੋਸਲਰ ਸੰਜੀਵ ਬੁੱਗਾ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ਜਿੱਥੇ ਸਫ਼ਾਈ ਸੇਵਕਾਂ ਨੇ ਬਾਬਾ ਗੱਧੀਆ ਪੁਲੀ ਤੋਂ ਬਾੲੀ ਪਾਸ ਅਤੇ ਵਾਰਡ ਦੇ ਖੱਬੇ ਅਤੇ ਸੱਜੇ ਪਾਸੇ ਅਤੇ ਅੰਦਰੂਨੀ ਇਲਾਕਿਆ ਦੀ ਸਫ਼ਾਈ ਜੰਗੀ ਪੱਧਰ ਤੇ ਕੀਤੀ ੲਿਸ ਮੌਕੇ ਉਨ੍ਹਾਂ ਨਾਲ ਕੋਸਲਰ ਪ੍ਰਮੋਦ ਜੋਸ਼ੀ ਮਨੀਸ਼ ਭਾਰਦਵਾਜ, ਚੰਦਰ ਮੋਹਨ ਗੁਲਾਟੀ, ਭਿੰਦਾ ਵਿਕਾਸ ਨਗਰ , ਮੋਹਨ ਸਿੰਘ ਬਾਬਾ ਗੱਧੀਆ , ਤੋਂ ੲਿਲਾਵਾ ਸਮੂਹ ਸਫ਼ਾਈ ਕਰਮਚਾਰੀ ਮੋਜੂਦ ਸਨ ੲਿਸ ਮੌਕੇ ਬੋਲਦਿਆਂ ਸੰਜੀਵ ਬੁੱਗਾ ਨੇ ਕਿਹਾ ਕਿ ਸਫ਼ਾਈ ਮੁਹਿੰਮ ਦਾ ਆਗਾਜ਼ ੲਿੱਕ ਬੇਹਤਰੀਨ ਉਪਰਾਲਾ ਹੈ ਸਫ਼ਾਈ ਦਾ ਰੋਲ ਸਾਡੀ ਜ਼ਿੰਦਗੀ ਵਿੱਚ ਅਹਿਮ ਹੈ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀਂ ਅਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚਾਅ ਰੱਖ ਸਕੀਏ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਕਰਕੱਟ ਸਫ਼ਾਈ ਸੇਵਕਾਂ ਦੇ ਕੂੜਾਦਾਨ ਚ ਸੁਟਣ ਨਾ ਕੀ ਅਪਣੇ ਘਰਾਂ ਦੇ ਖਾਲੀ ਪੲੇ ਪਲਾਟਾ ਜਾ ਸੜਕਾ ਦੇ ਆਲੇ-ਦੁਆਲੇ ਸੁਟਣ ਅਜਿਹਾ ਕਰ ਕੇ ਅਸੀਂ ਖੂਦ ਹੀ ਬਿਮਾਰੀਆਂ ਨੂੰ ਦਾਵਤ ਦੇਂਦੇ ਹਾਂ