ਫਗਵਾੜਾ ( ਡਾ ਰਮਨ, ਅਜੇ ਕੋਛੜ)

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਮੂਹ ਸ਼ਹਿਰਾਂ ਨੂੰ ਸਫ਼ਾਈ ਪੱਖੋਂ ਬੇਹਤਰ ਬਣਾਉਣ ਦੀ ਵਿੱਢੀ ਮੁਹਿੰਮ ਤਹਿਤ ਅੱਜ ਵਾਰਡ ਨੰਬਰ 4 ਵਿੱਖੇ ਨਗਰ ਨਿਗਮ ਕਮਿਸ਼ਨਰ ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੈਨਟਰੀ ਇੰਸਪੈਕਟਰ ਮਲਕੀਤ ਸਿੰਘ ਦੀ ਯੋਗ ਅਗਵਾਈ ਹੇਠ ਜੋਨ ਨੰਬਰ 1 ਦੇ ਇੰਚਾਰਜ ਕਾਲੀ ਮੇਹਟ ਦੀ ਸੁਚੱਜੀ ਦੇਖ-ਰੇਖ ਹੇਠ ਜੋਨ ਨੰਬਰ 2 ਦੇ ਸਮੂਹ ਸਫ਼ਾਈ ਸੇਵਕ ਸ਼ਾਮਿਲ ਹੋਏ ਜਿਸ ਦਾ ਸ਼ੁਭ ਆਰੰਭ ਵਾਰਡ ਨੰਬਰ 4 ਦੇ ਕੋਸਲਰ ਦਰਸ਼ਨ ਲਾਲ ਧਰਮਸੋਤ ਨੇ ਆਪਣੇ ਵਾਰਡ ਚ ਸ਼ੂਰੁ ਕਰਵਾਇਆ ੲਿਸ ਮੌਕੇ ਉਨ੍ਹਾਂ ਨਾਲ ਅਸ਼ੋਕ ਕਮਲ ਪ੍ਰਧਾਨ , ਪੱਪੂ ਮਸਤਾਨਾ , ਸੋਮ ਨਾਥ , ਸੌਢੀ , ਸੁੱਚਾ ਰਾਮ , ਮੇਵਾ ਰਾਮ , ਤੋਂ ੲਿਲਾਵਾ ਸਮੂਹ ਸਫ਼ਾਈ ਕਰਮਚਾਰੀ ਮੋਜੂਦ ਸਨ ੲਿਸ ਮੌਕੇ ਬੋਲਦਿਆਂ ਦਰਸ਼ਨ ਲਾਲ ਧਰਮਸੋਤ ਨੇ ਆਖਿਆ ਕਿ ਸਫ਼ਾਈ ਦਾ ਰੋਲ ਸਾਡੀ ਜ਼ਿੰਦਗੀ ਵਿੱਚ ਅਹਿਮ ਹੈ ਸਾਡਾ ਸਭਣਾ ਦਾ ਫਰਜ਼ ਬਣਦਾ ਹੈ ਕਿ ਅਸੀਂ ਅਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚਾਅ ਰੱਖ ਸਕੀਏ ਉਨ੍ਹਾਂ ਕਿਹਾ ਕਿ ਪ੍ਰਦੁਸ਼ਣ ਭਾਵੇਂ ਅੰਦਰ ਹੋਵੇ ਜਾ ਬਾਹਰ ਉਸ ਦੀ ਸਫ਼ਾਈ ਬੇਹਦ ਜ਼ਰੂਰੀ ਹੈ ਸਫ਼ਾਈ ਕਰਨ ਨਾਲ ਹੀ ਅੰਦਰ ਅਤੇ ਬਾਹਰ ਸਾਫ ਹੁੰਦੇ ਹਨ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂੜੇ ਕਰਕੱਟ ਸਫ਼ਾਈ ਸੇਵਕਾਂ ਦੇ ਕੂੜਾਦਾਨ ਚ ਸੁਟਣ ਨਾ ਕੀ ਅਪਣੇ ਘਰਾਂ ਦੇ ਖਾਲੀ ਪੲੇ ਪਲਾਟਾ ਜਾ ਸੜਕਾ ਦੇ ਆਲੇ-ਦੁਆਲੇ ਸੁਟਣ ਅਜਿਹਾ ਕਰ ਕੇ ਅਸੀਂ ਖੂਦ ਹੀ ਬਿਮਾਰੀਆਂ ਨੂੰ ਦਾਵਤ ਦੇਂਦੇ ਹਾਂ