Home Punjabi-News ਪੰਜਾਬ ਸਰਕਾਰ ਦੀ ਸਕਿੱਲ ਡਿਵੈਲਪਮੈਂਟ ਯੋਜਨਾ ਅਧੀਨ ਚੱਲ ਰਹੇ ਸੈਂਟਰ ਦਾ ਐਮ.ਐਲ.ਏ....

ਪੰਜਾਬ ਸਰਕਾਰ ਦੀ ਸਕਿੱਲ ਡਿਵੈਲਪਮੈਂਟ ਯੋਜਨਾ ਅਧੀਨ ਚੱਲ ਰਹੇ ਸੈਂਟਰ ਦਾ ਐਮ.ਐਲ.ਏ. ਧਾਲੀਵਾਲ ਨੇ ਕੀਤਾ ਮੁਆਇਨਾ

ਫਗਵਾੜਾ (ਡਾ ਰਮਨ ) ਪੰਜਾਬ ਸਰਕਾਰ ਦੀ ਸਕਿੱਲ ਡਿਵੈਲਪਮੈਂਟ ਯੋਜਨਾ ਅਧੀਨ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸੁਸਾਇਟੀ ਫਾਰ ਸਰਵਿਸ ਟੂ ਵਲੰਟੀਅਰ ਏਜੰਸੀਜ਼ (ਸੋਸਵਾ) ਦੇ ਸਹਿਯੋਗ ਨਾਲ ,ਨਗਰ ਸੁਧਾਰ ਟਰੱਸਟ ਹਰਗੋਬਿੰਦ ਨਗਰ ਫਗਵਾੜਾ ਦੀ ਬਿਲਡਿੰਗ ਵਿੱਚ ਸਕਿੱਲ ਟ੍ਰੇਨਿੰਗ ਕੋਰਸਾਂ ਲਈ ਚੱਲ ਰਹੇ ਸੈਂਟਰ ਵਿਖੇ ਹਲਕਾ ਫਗਵਾੜਾ ਦੇ ਵਿਧਾਇਕ ਸ੍ਰ. ਬਲਵਿੰਦਰ ਸਿੰਘ ਧਾਲੀਵਾਲ (ਸੇਵਾਮੁਕਤ ਆਈ.ਏ.ਐਸ.) ਪਹੁੰਚੇ ਅਤੇ ਸ੍ਰ. ਗੁਰਮੀਤ ਪਲਾਹੀ ਜੀ ਨੇ ਇਸ ਪੋ੍ਰਜੈਕਟ ਬਾਰੇ ਐਮ.ਐਲ.ਏ. ਸਾਹਿਬ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਧਾਲੀਵਾਲ ਸਾਹਿਬ ਉਨਾਂ ਦੇ ਨਾਲ ਮੈਡਮ ਨੀਲਮ ਮਹੇ ਜ਼ਿਲਾ ਰੁਜ਼ਗਾਰ ਜਨਰੇਸ਼ਨ ਅਤੇ ਟੇ੍ਰਨਿੰਗ ਅਫ਼ਸਰ ਕਪੂਰਥਲਾ ਅਤੇ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਨੇ ਵੀ ਸੈਂਟਰ ਵਿਖੇ ਸਿੱਖਿਆਰਥਣਾਂ ਤੋਂ ਕੋਰਸਾਂ ਬਾਰੇ ਜਾਣਕਾਰੀ ਲਈ ਅਤੇ ਉਨਾਂ ਨੰੂ ਸ਼ੁੱਭ ਇਛਾਵਾਂ ਭੇਟ ਕੀਤੀਆਂ, ਉਨਾਂ ਨਾਲ ਸੈਂਟਰ ਟੀਚਰ ਨੀਤੂ ਗੁਡਿੰਗ, ਸੁਖਜੀਤ ਕੌਰ ਅਤੇ ਸਹਾਇਕ ਟਰੇਨਰ ਚੇਤਨਾ ਤੇ ਸਭਾ ਦੇ ਮੈਂਬਰ ਪ੍ਰਧਾਨ ਸੁਖਵਿੰਦਰ ਸਿੰਘ, ਸਮਾਜ ਸੇਵਕ ਸੋਹਣ ਸਿੰਘ ਪਰਮਾਰ, ਰਣਜੀਤ ਮੱਲਣ ਸਮਾਜ ਸੇਵਕ, ਹਰਵਿੰਦਰ ਸਿੰਘ ਹਾਜ਼ਰ ਸਨ।